8:54 pm : 30.Jan.2015
WaheGuru BW 2

Editorials on a Wall

Prev Next

ਰਾਧਾ ਸਵਾਮੀ, ਅਹਿੰਸਾ ਤੇ ਹਿੰਸਾ

Baba Gurinder Singh Dhillon

ਰਾਧਾ ਸਵਾਮੀ, ਅਹਿੰਸਾ ਤੇ ਹਿੰਸਾ 


ਐੱਚ.ਐੱਸ.ਬਾਵਾ 
ਯੈੱਸ ਪੰਜਾਬ ਸੰਪਾਦਕੀ 

 


ਇਕ ਪੱਤਰ ਰਾਧਾ ਸਵਾਮੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਨਾਂਅ

 


ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ,

 
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। 


ਛੋਟੇ ਹੁੰਦਿਆਂ ਸਾਨੂੰ ਸਕੂਲ ਵਿਚ ਮਾਸਟਰ ਜੀ ਆਜ਼ਾਦੀ ਦਾ ਮਤਲਬ ਇਉਂ ਸਮਝਾਉਂਦੇ ਸਨ ਕਿ ਕੋਈ ਵੀ ਵਿਅਕਤੀ ਆਪਣੀ ਸੋਟੀ ਘੁਮਾਉਣ ਲਈ ਆਜ਼ਾਦ ਹੈ ਬਸ਼ਰਤੇ ਕਿ ਉਸਦੀ ਸੋਟੀ ਕਿਸੇ ਦੀ ਆਜ਼ਾਦੀ ਵਿਚ ਖ਼ਲਲ ਨਾ ਪਾਵੇ, ਕਿਸੇ ਦੇ ਸਰੀਰ ਨੂੰ ਨਾ ਜਾ ਲੱਗੇ। ਆਪ ਦੇ ਡੇਰੇ ਵੱਲੋਂ ਘੁਮਾਈ ਜਾ ਰਹੀ ਸੋਟੀ ਪਹਿਲਾਂ ਆਪ ਦੇ ਡੇਰੇ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀਆਂ ਹਿੱਕਾਂ ਵਿਚ ਵੱਜੀ ਤੇ ਹੁਣ ਇਹ ਸੋਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਭਾਵ ਇਕ ਗੁਰਦੁਆਰੇ ਨੂੰ ਵੀ ਜਾ ਵੱਜੀ ਹੈ।  ਡੇਰੇ ਦੇ ਸੋਟੀ ਘੁਮਾਉਣ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਜੇ ਇਹ ਸੋਟੀ ਕਿਸੇ ਦੀ ਹਿੱਕ ਵਿਚ ਵੱਜਦੀ ਹੈ, ਕਿਸੇ ਗੁਰਦੁਆਰੇ ਨੂੰ ਢਹਿ ਢੇਰੀ ਕਰ ਦਿੰਦੀ ਹੈ ਤਾਂ ਇਸ ਸੋਟੀ ਦੇ ਵਿਰੁੱਧ ਲਿਖ਼ਣਾ ਮੇਰਾ ਫਰਜ਼ ਬਣ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਅਤੇ ਉਨ੍ਹਾਂ ਦੀ ਕ੍ਰਿਪਾ ਨਾਲ ਚੱਲਦੀ ਇਸ ਕਲਮ ਨੇ ਜੇ ਇਸ ਕੰਮ ਵੀ ਨਹੀਂ ਆਉਣਾ ਤਾਂ ਇਸ ਕਾਨੀ ਨੂੰ ਤੋੜ ਕੇ ਮੈਂ ਕਿਸੇ ਗੰਦੇ ਨਾਲੇ ਵਿਚ ਵਹਾ ਦੇਣਾ ਚਾਹਾਂਗਾ। 


ਮੇਰਾ ਮੰਨਣਾ ਹੈ ਕਿ ਚੰਗੀ ਗੱਲ ਕਿਤੋਂ ਵੀ ਗ੍ਰਹਿਣ ਕੀਤੀ ਜਾ ਸਕਦੀ ਹੈ ਅਤੇ ਕਿਤੇ ਵੀ ਹੋ ਰਹੀ ਚੰਗੀ ਗੱਲ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।  ਮੈਂ ਆਪ ਜੀ ਦੇ ਡੇਰੇ ਤੋਂ ਦਿੱਤੀ ਜਾਂਦੀ ਸ਼ਰਾਬ ਨਾ ਪੀਣ ਅਤੇ ਮਾਸ ਨਾ ਖਾਣ ਦੀ ਸਿੱਖਿਆ ਦਾ ਕਾਇਲ ਹਾਂ। ਮੈਂ ਸੁਣਿਆ ਹੈ ਕਿ ਆਪ ਦੇ ਡੇਰੇ ਅੰਦਰ ਹਰ ਕੰਮ ਬਹੁਤ ਚੰਗੀ ਤਰ੍ਹਾਂ ਸੰਚਾਲਿਤ ਹੁੰਦਾ ਹੈ ਅਤੇ ਅਨੁਸ਼ਾਸਨ ਲਾਜਵਾਬ ਹੈ ਅਤੇ ਆਪ ਦੇ ਡੇਰੇ ਵੱਲੋਂ ਬਣਾਏ ਅਤੇ ਚਲਾਏ ਜਾ ਰਹੇ ਇਕ ਹਸਪਤਾਲ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਹੈ। ਇਹ ਤਿੰਨੇ ਗੱਲਾਂ ਚੰਗੀਆਂ ਹਨ ਅਤੇ ਆਪਣੇ ਪੱਤਰ ਵਿਚ ਇਨ੍ਹਾਂ ਤਿੰਨਾਂ ਦੇ ਹਵਾਲੇ ਨਾਲ ਮੈਂ ਅੱਗੇ ਕੁਝ ਆਖਾਂਗਾ। 


ਆਪ ਦੇ ਡੇਰੇ ਤੋਂ ਮਾਸ ਨਾ ਖਾਣ ਦੀ ਦਿੱਤੀ ਜਾਂਦੀ ਸਿੱਖਿਆ ਦਾ ਮਤਲਬ ਹੁੰਦਾ ਹੈ ਕਿ ਆਪ ਮੂਲ ਰੂਪ ਵਿਚ ਹਿੰਸਾ ਦੇ ਵਿਰੋਧੀ ਹੋ, ਹਿੰਸਾ ਕਰਨ ਨੂੰ ਗੁਨਾਹ ਸਮਝਦੇ ਹੋ, ਪਾਪ ਮੰਨਦੇ ਹੋ। ਹਿੰਸਾ ਕੇਵਲ ਜਾਨਵਰਾਂ ਜਾਂ ਇਨਸਾਨਾਂ ਦੇ ਗਲੇ ਵੱਢਣ, ਵਢਾਉਣ ਅਤੇ ਮਾਸ ਖਾਣ ਤਕ ਹੀ ਸੀਮਤ ਨਹੀਂ ਹੁੰਦੀ ਸਗੋਂ ਇਸ ਦੇ ਹੋਰ ਵੀ ਕਈ ਰੂਪ ਹੁੰਦੇ ਹਨ।  ਕੀ ਕਿਸੇ ਹੱਸਦੇ ਵੱਸਦੇ ਘਰ ਨੂੰ ਉਜਾੜ ਦੇਣਾ ਹਿੰਸਾ ਨਹੀਂ ਹੁੰਦੀ?ਕੀ ਲੰਬੇ ਸਮੇਂ ਤੋਂ ਕਿਸੇ ਥਾਂ ਬੈਠੇ, ਉੱਥੇ ਰਹਿੰਦੇ ਪਰਿਵਾਰਾਂ ਨੂੰ ਉੱਥੋਂ ਚਲੇ ਜਾਣ ਲਈ ਮਜਬੂਰ ਕਰ ਦੇਣ ਵਾਲੇ ਹਾਲਾਤ ਬਣਾ ਦੇਣੇ ਹਿੰਸਾ ਨਹੀਂ ਹੁੰਦੀ? ਕੀ ਕਿਸੇ ਗੁਆਂਢੀ ਨੂੰ ਲਾਲਚ ਦੇ ਕੇ, ਤੰਗ ਪ੍ਰੇਸ਼ਾਨ ਕਰ ਕੇ, ਆਪਣਾ ਪ੍ਰਭਾਵ ਵਰਤ ਕੇ ਉਸ ਦੀ ਜਾਇਦਾਦ ਆਪਣੇ ਡੇਰੇ ਦੇ ਵਿਸਤਾਰ ਵਾਸਤੇ ਲੈ ਲੈਣੀ ਹਿੰਸਾ ਦਾ ਹੀ ਇਕ ਹੋਰ ਰੂਪ ਨਹੀਂ ਹੁੰਦਾ? 


ਆਪ ਦੇ ਡੇਰੇ ਦੇ ਗੁਆਂਢ ਦੇ ਪਿੰਡਾਂ ਨਾਲ ਜ਼ਮੀਨਾਂ, ਜਾਇਦਾਦਾਂ ਦੇ ਝਗੜੇ ਅਤੇ ਮੁਕੱਦਮੇ ਕੀ ਇਸ ਗੱਲ ਦੇ ਸੂਚਕ ਨਹੀਂ ਹਨ ਕਿ ਡੇਰਾ ਵੀ ਆਮ ਮਾਇਆਧਾਰੀਆਂ ਵਾਂਗ ਹੀ ਵਿਹਾਰ ਕਰ ਰਿਹਾ ਹੈ ? ਪਹਿਲਾਂ ਤਾਂ ਇਹ ਗੱਲ ਹੀ ਚੰਗੀ ਨਹੀਂ ਕਿ ਆਪ ਜਿਹੇ ਮਹਾਂਪੁਰਖਾਂ ਦੀ ਅਗਵਾਈ ਵਾਲੇ ਡੇਰੇ ਵੀ ਆਮ ਝਗੜਾਲੂ ਲੋਕਾਂ ਵਾਂਗ ਜਾਇਦਾਦਾਂ ਦੇ ਝਗੜਿਆਂ ਵਿਚ ਫ਼ਸੇ ਹੋਣ ਤੇ ਜਿਹੜੀ ਗੱਲ ਹੋਰ ਵੀ ਦੁੱਖ ਦੇਣ ਵਾਲੀ ਹੈ ਉਹ ਇਹ ਹੈ ਕਿ ਵਧੇਰੇ ਝਗੜੇ ਇਸ ਤਰ੍ਹਾਂ ਦੇ ਹਨ ਕਿ ਡੇਰਾ ਸਾਡੇ ਨਾਲ ਧੱਕਾ ਕਰ ਰਿਹਾ ਹੈ, ਡੇਰਾ ਸਾਡੇ ਤੋਂ ਸਾਡੀ ਜ਼ਮੀਨ ਲੈਣਾ ਚਾਹੁੰਦਾ ਹੈ, ਡੇਰਾ ਸਾਨੂੰ ਤੰਗ ਕਰਕੇ ਇੱਥੋਂ ਉਠਾਉਣਾ ਚਾਹੁੰਦਾ ਹੈ ਭਾਵ ਝਗੜੇ ਇਸ ਗੱਲ ਤੋਂ ਨਹੀਂ ਉਪਜੇ ਕਿ ਕੋਈ ਡੇਰੇ ਨਾਲ ਧੱਕਾ ਕਰ ਰਿਹਾ ਹੈ ਸਗੋਂ ਝਗੜਿਆਂ ਅਤੇ ਮੁਕੱਦਮਿਆਂ ਦੀ ਉਪਜ ਇੱਥੋਂ ਹੋ ਰਹੀ ਹੈ ਕਿ ਡੇਰਾ ਲੋਕਾਂ ਨਾਲ ਧੱਕੇ ਕਰ ਰਿਹਾ ਹੈ। 


ਡੇਰਾ ਜੋ ਕਰ ਰਿਹਾ ਹੈ ਕੀ ਇਹ ਹਿੰਸਾ ਨਹੀਂ ਹੈ ? ਇਹ ਹਿੰਸਾ ਨਹੀਂ,  ਨਿਰੀ ਪੁਰੀ ਹਿੰਸਾ, ਸ਼ੁੱਧ ਹਿੰਸਾ ਹੈ। ਉਹੀ ਹਿੰਸਾ ਜਿਸ ਤੋਂ ਤੁਹਾਡਾ ਡੇਰਾ, ਤੁਸੀ, ਤੁਹਾਡੇ ਤੋਂ ਪਹਿਲਾਂ ਡੇਰੇ ਨਾਲ ਸੰਬੰਧਤ ਵੱਡੇ ਸੰਤ ਹੁਣ ਤਕ ਲੋਕਾਂ ਨੂੰ ਵਰਜਦੇ ਆਏ ਹਨ। ਕੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 'ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ' ਦੀ ਤੁਕ ਦੇ ਡੇਰੇ ਲਈ ਕੋਈ ਵੱਖਰੇ ਅਰਥ ਹਨ? 


ਡੇਰੇ ਵੱਲੋਂ ਇਹ ਦਾਅਵੇ ਜ਼ਰੂਰ ਕੀਤੇ ਜਾਂਦੇ ਹਨ ਕਿ ਜ਼ਮੀਨਾਂ ਖਰੀਦੀਆਂ ਗਈਆਂ ਨੇ, ਕੀਮਤ ਅਦਾ ਕੀਤੀ ਗਈ ਹੈ ਪਰ ਜ਼ਮੀਨਾਂ ਖ਼ਰੀਦੇ ਜਾਣ ਵਿਚ ਵੀ ਫ਼ਰਕ ਹੈ। ਕੀ ਡੇਰੇ ਦੇ ਨਾਲ ਲਗਦੇ ਪਿੰਡਾਂ ਦੇ ਪਿੰਡ ਲੋਕਾਂ ਵੱਲੋਂ ਸਵੈ ਇੱਛਾ ਨਾਲ ਖ਼ਾਲੀ ਕੀਤੇ ਗਏ ਹਨ ? ਜੇ ਤੁਹਾਡਾ ਇਹ ਦਾਅਵਾ ਹੋਵੇ ਕਿ ਛੱਡ ਜਾਣ ਵਾਲੇ ਤਾਂ ਸਵੈ ਇੱਛਾ ਨਾਲ ਛੱਡ ਗਏ ਹਨ ਤਾਂ ਡੇਰੇ ਦੀ ਨਜ਼ਰ ਵਿਚ ਜਿਹੜੇ 'ਕੋੜਕੂ' ਅਜੇ ਵੀ ਆਪਣੇ ਘਰ ਨਾ ਛੱਡਣ ਦੀ ਜ਼ਿਦ 'ਤੇ ਅੜੇ ਬੈਠੇ ਹਨ ਉਨ੍ਹਾਂ ਨੂੰ ਉਠਾਉਣ ਲਈ ਡੇਰਾ ਅੱਡੀ ਚੋਟੀ ਦਾ ਜ਼ੋਰ ਕਿਉਂ ਲਾ ਰਿਹਾ ਹੈ ? ਉਨ੍ਹਾਂ ਨਾਲ ਹੋ ਰਿਹਾ ਸਲੂਕ ਕੀ ਤਸ਼ੱਦਦ ਨਹੀਂ ? ਉਨ੍ਹਾਂ ਦੀ ਬਿਜਲੀ ਕਟਵਾ ਕੇ, ਉਨ੍ਹਾਂ ਦੇ ਰਾਹ ਬੰਦ ਕਰਕੇ, ਉਨ੍ਹਾਂ ਦੇ ਘਰਾਂ ਦੁਆਲੇ ਡੂੰਘੇ ਖੱਡੇ ਪੁਟਵਾ ਕੇ ਡੇਰਾ ਕਿਹੜੇ ਧਰਮ ਅਤੇ ਕਿਹੜੀ ਅਹਿੰਸਾ ਦਾ ਪ੍ਰਚਾਰ ਕਰ ਰਿਹਾ ਹੈ ?(...contd.)

Prev
Next »

News in Pics