11:34 am : 16.Feb.2019
Waheguru Icon

English Site 

Capt-Cheating-Ad

Capt-IEC-Vans-NEW-Ad

Capt-GGS-English

English Site 

ਫ਼ੂਲਕਾ ਦੀ 5 ਮੰਤਰੀਆਂ ਨੂੰ ਵੰਗਾਰ: ਬਾਦਲ ਤੇ ਸੁਮੇਧ ਸੈਣੀ ’ਤੇ ਪਰਚਾ ਦਰਜ ਕਰਵਾਉ, ਨਹੀਂ ਤਾਂ ਅਸਤੀਫ਼ੇ ਦਿਉ

HS Phoolka demands resignations of Punjab Ministersਯੈੱਸ ਪੰਜਾਬ

ਚੰਡੀਗੜ੍ਹ, 1 ਸਤੰਬਰ, 2018:

ਪੰਜਾਬ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਸ: ਐਚ.ਐਸ. ਫੂਲਕਾ ਨੇ ਪੰਜਾਬ ਦੇ 5 ਪ੍ਰਭਾਵਸ਼ਾਲੀ ਮੰਤਰੀਆਂ ਅਤੇ ਦੋ ਵਿਧਾਇਕਾਂ ਨੂੰ ਵੰਗਾਰਦੇ ਹੋਏ ‘ਅਲਟੀਮੇਟਮ’ ਦਿੱਤਾ ਹੈ ਕਿ ਇਹ ਆਗੂ 15 ਦਿਨਾਂ ਦੇ ਅੰਦਰ ਅੰਦਰ ਬਹਿਬਲ ਕਲਾਂ ਕਾਂਡ ਫ਼ਾਇਰਿੰਗ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸ੍ਰੀ ਸੁਮੇਧ ਸੈਣੀ ਨੂੰ ਮੁਜਰਮ ਦੇ ਤੌਰ ’ਤੇ ਨਾਮਜ਼ਦ ਕਰਵਾਉਣ ਅਤੇ ਦੋਹਾਂ ਖਿਲਾਫ਼ ਐਸ.ਆਈ.ਟੀ. ਜਾਂਚ ਸ਼ੁਰੂ ਕਰਵਾਉਣ।

 

ਚੰਡੀਗੜ੍ਹ ਵਿਖ਼ੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਮੰਤਰੀਆਂ ਨੇ ਕੈਬਨਿਟ ਵਿਚ ਦਬਾਅ ਬਣਾ ਕੇ ਸ:ਬਾਦਲ ਅਤੇ ਸ੍ਰੀ ਸੈਣੀ ਨੂੰ ਕਤਲ ਮਾਮਲੇ ਵਿਚ ਨਾਮਜ਼ਦ ਨਾ ਕਰਵਾਇਆ ਤਾਂ ਉਨ੍ਹਾਂ ਨੂੰ ਆਪਣੇ ਅਹੁਦਿਆਂ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ।

 

ਉਨ੍ਹਾਂ ਕਿਹਾ ਕਿ 15 ਸਤੰਬਰ ਤਕ ਜੇ ਸ:ਬਾਦਲ ਅਤੇ ਸ੍ਰੀ ਸੈਣੀ ਨੂੰ ਨਾਮਜ਼ਦ ਕਰਵਾਉਣ ਵਿਚ ਅਸਫ਼ਲ ਰਹਿਣ ’ਤੇ ਵੀ ਇਨ੍ਹਾਂ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਨਾ ਦਿੱਤੇ ਤਾਂ ਉਹ ਖ਼ੁਦ 16 ਸਤੰਬਰ ਨੂੰ ਵਿਧਾਇਕ ਵਜੋਂ ਆਪਣਾ ਅਸਤੀਫ਼ਾ ਦੇ ਦੇਣਗੇ।

 

ਉਨ੍ਹਾਂ ਕਿਹਾ ਕਿ ਸ: ਨਵਜੋਤ ਸਿੰਘ ਸਿੱਧੂ, ਸ: ਮਨਪ੍ਰੀਤ ਸਿੰਘ ਬਾਦਲ ਸ: ਸੁਖਜਿੰਦਰ ਸਿੰਘ ਰੰਧਾਵਾ, ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ: ਚਰਨਜੀਤ ਸਿੰਘ ਚੰਨੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਬਹਿਸ ਦੌਰਾਨ ਵੱਡੀਆਂ ਵੱਡੀਆਂ ਅਤੇ ਬੜੀਆਂ ਪ੍ਰਭਾਵਸ਼ਾਲੀ ਤਕਰੀਰਾਂ ਕੀਤੀਆਂ ਪਰ ਬਾਅਦ ਵਿਚ ਮੁੱਖ ਮੱਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਇਹੀ ਐਲਾਨ ਕੀਤਾ ਕਿ ਬੇਅਦਬੀ ਮਾਮਲਾ ਸੀ.ਬੀ.ਆਈ. ਤੋਂ ਵਾਪਿਸ ਲਿਆ ਜਾਵੇਗਾ ਅਤੇ ਜਾਂਚ ਪੰਜਾਬ ਪੁਲਿਸ ਦੀ ਐਸ.ਆਈ.ਟੀ. ਨੂੰ ਸੌਂਪੀ ਜਾਵੇਗੀ।

 

ਉਨ੍ਹਾਂ ਨੇ ਇਹੀ ਵੰਗਾਰ ਕਾਂਗਰਸ ਦੇ ਦੋ ਵਿਧਾਇਕਾਂ ਸ:ਹਰਮਿੰਦਰ ਸਿੰਘ ਗਿੱਲ ਅਤੇ ਸ੍ਰੀ ਰਾਜਾ ਵੜਿੰਗ ਨੂੰ ਵੀ ਦਿੱਤੀ ਅਤੇ ਕਿਹਾ ਕਿ ਉਹ ਵੀ ਸ:ਬਾਦਲ ਅਤੇ ਸ੍ਰੀ ਸੈਣੀ ਖਿਲਾਫ਼ ਕਾਰਵਾਈ ਲਈ ਚਾਰਾਜੋਈ ਕਰਨ ਨਹੀਂ ਤਾਂ ਵਿਧਾਇਕ ਦੇ ਤੌਰ ’ਤੇ ਅਸਤੀਫ਼ੇ ਦੇਣ।

 

ਉਨ੍ਹਾਂ ਸਪਸ਼ਟ ਕੀਤਾ ਕਿ ਸੀ.ਬੀ.ਆਈ.ਕੋਲ ਕੇਵਲ ਬੇਅਦਬੀਆਂ ਦਾ ਮਾਮਲਾ ਹੈ, ਬਹਿਬਲ ਕਲਾਂ ਅਤੇ ਕੋਟਕਪੂਰਾ ਫ਼ਾਇਰਿੰਗ ਦਾ ਨਹੀਂ।  ਉਨ੍ਹਾਂ ਆਖ਼ਿਆ ਕਿ ਇਸ ਤਰ੍ਹਾਂ ਇਸ ਮਾਮਲੇ ਵਿਚ ਦੇਰੀ ਕਰਨ ਦਾ ਕੋਈ ਸਵਾਲ ਹੀ ਨਹੀਂ ਕਿਉਂਕਿ ਦੋ ਕਤਲਾਂ ਦਾ ਮਾਮਲਾ ਤਾਂ ਸੀ.ਬੀ.ਆੲਂੀ. ਤੋਂ ਵਾਪਿਸ ਆਉਣ ਦਾ ਇੰਤਜ਼ਾਰ ਵੀ ਨਹੀਂ ਕਰਨਾ ਪੈਣਾ।

 

ਉਨ੍ਹਾਂ ਕਿਹਾ ਕਿ ਫ਼ਾਇਰਿੰਗ ਦੇ ਮਾਮਲੇ ਪਹਿਲਾਂ ਹੀ ਪੰਜਾਬ ਪੁਲਿਸ ਕੋਲ ਹਨ ਅਤੇ ਇਨ੍ਹਾਂ ਕੇਸਾਂ ਵਿਚ ਸ:ਬਾਦਲ ਅਤੇ ਸ੍ਰੀ ਸੈਣੀ ਦਾ ਨਾਂਅ ਸ਼ਾਮਿਲ ਕਰਵਾਉਣ ਵਿਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ।

 

ਇਸ ਨੂੰ ਵੀ ਪੜ੍ਹੋ:

ਮੱਕੜ ਨੇ ਸੁਖ਼ਬੀਰ ਦੀ ਨੀਅਤ ਤੇ ਨੀਤੀ ’ਤੇ ਉਠਾਏ ਸਵਾਲ, ਕਿਹਾ ਪੁਤਲੇ ਫ਼ੂਕਣ ਦੀ ਨਹੀਂ, ਆਤਮ ਮੰਥਨ ਦੀ ਲੋੜ - ਇੱਥੇ ਕਲਿੱਕ ਕਰੋ

Punjabi Site 

 

WhatsApp-Advertisement

 

Punjab & Around

YP Videos Gallery

Click Here For More Videos