2:47 pm : 14.Nov.2018
Waheguru Icon

CT-University 

English Site 

Drug-Capt-Only

IH-Honours

PTUAdmissionFinal

English Site 

ਅਮਰੀਕਾ ਵਿਚ ਜੀ.ਕੇ. ’ਤੇ ਫ਼ਿਰ ਹਮਲਾ, ਗੁਰਦੁਆਰਾ ਯੂਬਾ ਸਿਟੀ ਦੇ ਬਾਹਰ ਕੀਤੀ ਗਈ ਕੁੱਟਮਾਰ

MANJIT SINGH GK ATTACKED IN YUBA CITY GURDWARAਯੈੱਸ ਪੰਜਾਬ

ਯੂਬਾ ਸਿਟੀ, ਅਮਰੀਕਾ, 26 ਅਗਸਤ, 2018:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਬਾਦਲ ਅਕਾਲੀ ਦਲ ਦੇ ਸੀਨੀਅਰ ਨੇਤਾ ਸ: ਮਨਜੀਤ ਸਿੰਘ ਜੀ.ਕੇ. ’ਤੇ ਅਮਰੀਕਾ ਵਿਚ ਇਕ ਹੋਰ ਹਮਲਾ ਹੋਇਆ ਹੈ।  ਇਸ ਵਾਰ ਇਹ ਹਮਲਾ ਕੈਲੀਫ਼ਰਨੀਆ ਸੂਬੇ ਦੇ ਯੂਬਾ ਸਿਟੀ ਗੁਰਦੁਆਰਾ ਸਾਹਿਬ ਦੇ ਬਾਹਿਰ ਹੋਇਆ ਜਿਸ ਦੌਰਾਨ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।

 

ਇਹ ਹਮਲਾ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਨਿਸ਼ਾਨ ਸਾਹਿਬ ਕੋਲ ਹੋਇਆ ਜਿੱਥੇ ਸ: ਜੀ.ਕੇ. ਨੂੰ ਪਹਿਲਾਂ ਧੱਕੇ ਮਾਰਦੇ ਹੋਏ ਉਨ੍ਹਾਂ ਨੂੰ ਹੇਠਾਂ ਸੁੱਟ ਲਿਆ ਗਿਆ ਅਤੇ ਫ਼ਿਰ ਉਨ੍ਹਾਂ ਦੀ ਠੁੱਡਿਆਂ ਅਤੇ ਘਸੁੰਨਾਂ ਨਾਲ ਕੁੱਟਮਾਰ ਕੀਤੀ ਗਈ।  ਇਸ ਦੌਰਾਨ ਉਨ੍ਹਾਂ ਦੀ ਪਗੜੀ ਉਤਰ ਗਈ।  ਇਸੇ ਦੌਰਾਨ ਉਨ੍ਹਾਂ ਦੇ ਨਾਲ ਆਏ ਇਕ ਹੋਰ ਵਿਅਕਤੀ ਵੱਲੋਂ ਬੰਨ੍ਹੀ ਪੀਲੀ ਦਸਤਾਰ ਵੀ ਹੇਠਾਂ ਡਿੱਗੀ। ਸ:ਜੀ.ਕੇ. ਦੀ ਜਮ ਕੇ ਕੁੱਟਮਾਰ ਕੀਤੀ ਗਈ ਪਰ ਉਨ੍ਹਾਂ ਦੇ ਸਾਥੀ ਛੇਤੀ ਹੀ ਉਨ੍ਹਾਂ ਨੂੰ ਉਸ ਮਰਸੀਡੀਜ਼ ਵੈਨ ਵਿਚ ਦਾਖ਼ਲ ਕਰਾਉਣ ਵਿਚ ਕਾਮਯਾਬ ਹੋ ਗਏ ਜਿਸ ਵਿਚ ਉਹ ਆਏ ਸਨ।

 

ਇਸੇ ਦੌਰਾਨ ਹਮਲਾਵਰ ਖ਼ਾਲਿਸਤਾਨ ਪੱਖੀ ਨਾਅਰੇ ਲਗਾਉਂਦੇ ਰਹੇ ਅਤੇ ਉਨ੍ਹਾਂ ਕਿਹਾ ਕਿ ‘ਇਧਰ ਨਹੀਂ ਆਉਣਾ’।  ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਕੁਝ ਹਮਲਾਵਰਾਂ ਨੇ ਰਿਫਰੈਂਡਮ 2020 ਦੀਆਂ ਟੀ ਸ਼ਰਟਾਂ ਪਾਈਆਂ ਹੋਂਈਆਂ ਸਨ।

 

ਹਾਲਾਂਕਿ ਸ: ਜੀ.ਕੇ. ਨੂੰ ਕੋਈ ਗੰਭੀਰ ਚੋਟ ਲੱਗਣ ਦੀ ਖ਼ਬਰ ਨਹੀਂ ਹੈ ਪਰ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਤਾਂ ਜੋ ਉਨ੍ਹਾਂ ਦੀ ਮੈਡੀਕਲ ਜਾਂਚ ਜਾਂ ਲੋੜੀਂਦਾ ਇਲਾਜ ਕਰਾਇਆ ਜਾ ਸਕੇ।

 

ਜ਼ਿਕਰਯੋਗ ਹੈ ਕਿ ਇਸ ਵਾਰ ਸ: ਜੀ.ਕੇ. ਦੀ ਅਮਰੀਕਾ ਯਾਤਰਾ ਦੌਰਾਨ ਉਨ੍ਹਾਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਹਮਲਾਵਰ ਉਨ੍ਹਾਂ ’ਤੇ ਹਮਲਾ ਜ਼ਰੂਰ ਕਰ ਰਹੇ ਹਨ ਪਰ ਉਨ੍ਹਾਂ ਨੂੰ ਬਾਦਲ ਪਰਿਵਾਰ ਦੇ ਸਮਰਥਕ ਹੋਣ ਅਤੇ ਬਾਦਲ ਦਲ ਨਾਲ ਖੜ੍ਹੇ ਹੋਣ ਲਈ ਹਮਲੇ ਕੀਤੇ ਜਾਣ ਬਾਰੇ ਵੀ ਸਪਸ਼ਟ ਤੌਰ ’ਤੇ ਕਹਿ ਰਹੇ ਹਨ।

 

ਸ: ਜੀ.ਕੇ. ਨੂੰ ਇਸ ਤੋਂ ਪਹਿਲਾਂ ਨਿਊਯਾਰਕ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਵਿਚ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਮੌਕੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸਕਿਉਰਿਟੀ ਅਤੇ ਪ੍ਰਬੰਧਕਾਂ ਦੇ ਵਿਰੋਧ ਕਾਰਨ ਮੌਕੇ ਤੋਂ ਜਾਣਾ ਪਿਆ ਸੀ।

 

ਇਸ ਤੋਂ ਬਾਅਦ ‘ਜੱਸ ਟੀ.ਵੀ.’ ਦੇ ਸਟੂਡੀਉ ਵਿਚ ਇੰਟਰਵਿਊ ਦੇ ਕੇ ਨਿਕਲੇ ਸ: ਜੀ.ਕੇ. ਨੂੰ ਹਮਲਾਵਰਾਂ ਨੇ ਰੋਕ ਲਿਆ ਸੀ ਅਤੇ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਭੰਨਿਆਂ ਸੀ ਜਿਸ ਤੋਂ ਬਾਅਦ ਸ: ਜੀ.ਕੇ., ਉਨ੍ਹਾਂ ਦੇ ਭਰਾ ਇੰਦਰਜੀਤ ਸਿੰਘ ਅਤੇ ਭਰਜਾਈ ਨੂੰ ਬਾਹਰ ਆ ਕੇ ਹਮਲਾਵਰਾਂ ਦਾ ਮੁਕਾਬਲਾ ਕੀਤਾ ਸੀ ਅਤੇ ਹਮਲਾਵਰ ਮੌਕੇ ’ਤੋਂ ਚਲੇ ਗਏ ਸਨ ਪਰ ਅੱਜ ਦੀ ਘਟਨਾ ਵਿਚ ਹਮਲਾਵਰ ਆਪਣੇ ਉਦੇਸ਼ ਵਿਚ ‘ਸਫ਼ਲ’ ਹੋ ਗਏ ਅਤੇ ਉਨ੍ਹਾਂ ਸ:ਜੀ.ਕੇ. ਦੀ ਕੁੱਟਮਾਰ ਕਰਨ ਉਪਰੰਤ ਉਨ੍ਹਾਂ ਨੂੰ ਮੌਕੇ ’ਤੋਂ ਚਲੇ ਜਾਣ ਲਈ ਮਜਬੂਰ ਕਰ ਦਿੱਤਾ।

 

‘ਜੱਸ ਟੀ.ਵੀ.’ ਸਟੂਡੀਉ ਵਾਲੀ ਘਟਨਾ ਤੋਂ ਬਾਅਦ ਸ:ਜੀ.ਕੇ. ਨੇ ਵੀ ਦਲੇਰੀ ਭਰਿਆ ਰੁਖ਼ ਅਖ਼ਤਿਆਰ ਕਰਦਿਆਂ ਖ਼ਾਲਿਸਤਾਨੀ ਧਿਰਾਂ ਨੂੰ ਖੁਲ੍ਹੀਆਂ ਚੁਣੌਤੀਆਂ ਦਿੱਤੀਆਂ ਸਨ।  ਤਾਜ਼ਾ ਘਟਨਾ ਨੂੰ ਇਸੇ ਘਟਨਾ ਦਾ ਪ੍ਰਤੀਕਰਮ ਮੰਨਿਆ ਜਾ ਰਿਹਾ ਹੈ।

 

ਵੱਖ ਵੱਖ ਅਕਾਲੀ ਆਗੂਆਂ ਨੇ ਸ: ਜੀ.ਕੇ. ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ।

 

ਇਹ ਵੀ ਪੜ੍ਹੋ  -

 ਲੰਦਨ ’ਚ ਰਾਹੁਲ ਦੀ ਮੀਟਿੰਗ ਤੋਂ ਪਹਿਲਾਂ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ - ਇੱਥੇ ਕਲਿੱਕ ਕਰੋ

Punjabi Site 

WhatsApp-Advertisement

Punjab & Around

YP Videos Gallery

Click Here For More Videos