29.1 C
Delhi
Tuesday, March 19, 2024
spot_img
spot_img

ਰਾਂਝਾ ਕਹਿੰਦਾ ਪ੍ਰਧਾਨ ਨੂੰ ਸੁਣੀਂ ਸਾਹਿਬਾ, ਲਾਰਿਆਂ ਨਾਲ ਨਹੀਂ ਐਵੇਂ ਟਰਕਾ ਸਾਨੂੰ

ਅੱਜ-ਨਾਮਾ

ਰਾਂਝਾ ਕਹਿੰਦਾ ਪ੍ਰਧਾਨ ਨੂੰ ਸੁਣੀਂ ਸਾਹਿਬਾ,
ਲਾਰਿਆਂ ਨਾਲ ਨਹੀਂ ਐਵੇਂ ਟਰਕਾ ਸਾਨੂੰ।

ਕੁਝ ਹੈ ਦੇਣਾ ਦਿਵਾਉਣਾ ਤਾਂ ਦੇਹ ਸਿੱਧਾ,
ਨਿੱਤ ਦਿਨ ਨਵੀਂ ਬੁਝਾਰਤ ਨਾ ਪਾ ਸਾਨੂੰ।

ਮਲਾਈਆਂ ਚੱਟਣ ਆ ਜਦੋਂ ਸ਼ਰੀਕ ਲੱਗੇ,
ਐਵੇਂ ਈ ਫੋਕੇ ਨਹੀਂ ਵਰਤ ਰਖਵਾ ਸਾਨੂੰ।

ਬੰਦੇ ਟਕੇ ਦੇ ਜਿਹੜੇ ਨਹੀਂ ਗਿਣਨ ਜੋਗੇ,
ਬਸਤਾ ਉਨ੍ਹਾਂ ਦਾ ਚੁੱਕਣ ਨਹੀਂ ਲਾ ਸਾਨੂੰ।

ਪੱਲੇ ਤੇਰੇ ਨਹੀਂ ਕੱਖ ਵੀ ਨਜ਼ਰ ਆਉਂਦਾ,
ਕਿੱਦਾਂ ਅਸਾਂ ਨੂੰ ਮਿਲੂ ਫਿਰ ਟਿਕਟ ਬਾਬਾ।

ਸੱਚੀ ਆਖੀ ਗਈ ਗੱਲ ਨਹੀਂ ਬੁਰਾ ਮੰਨੀਂ,
ਡਿੱਗਦੀ ਤੇਰੀ ਵੀ ਜਾਪਦੀ ਵਿਕਟ ਬਾਬਾ।

-ਤੀਸ ਮਾਰ ਖਾਂ
ਦਸੰਬਰ 14, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION