11:24 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਪਟਿਆਲਾ ਪੁਲਿਸ 'ਐਮਪਾਸਪੋਰਟ ਪੁਲਿਸ ਐਪ' ਚਲਾਉਣ 'ਚ ਮੋਹਰੀ- ਸਿੱਧੂ

mandeep singh sidhuਪਟਿਆਲਾ, 12 ਜਨਵਰੀ, 2019 -

ਪਟਿਆਲਾ ਪੁਲਿਸ ਜਿੱਥੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਬਣਾਈ 'ਐਮਪਾਸਪੋਰਟ ਪੁਲਿਸ ਐਪ' ਨੂੰ ਚਲਾਉਣ ਅਤੇ ਇਸ ਰਾਹੀ ਪਾਸਪੋਰਟ ਬਿਨੇਕਾਰਾਂ ਦੀ ਪੜਤਾਲ ਪੇਪਰਲੈਸ ਕਰਨ 'ਚ ਪੰਜਾਬ ਭਰ ਦੇ ਜ਼ਿਲ੍ਹਿਆਂ 'ਚੋਂ ਮੋਹਰੀ ਰਹੀ ਹੈ ਉਥੇ ਹੀ ਇਸ ਨੇ ਸਾਲ 2018 ਦੌਰਾਨ ਕਰੀਬ 70 ਹਜ਼ਾਰ ਪਾਸਪੋਰਟਾਂ ਦੀ ਪੜਤਾਲ ਨਿਰਧਾਰਤ ਸਮੇਂ ਤੋਂ ਵੀ ਪਹਿਲਾਂ ਕਰਕੇ ਇੱਕ ਰਿਕਾਰਡ ਬਣਾਇਆ ਹੈ।

 

ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ, ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਪਾਸਪੋਰਟ ਅਧਿਕਾਰੀਆਂ ਨੂੰ 'ਐਮਪਾਸਪੋਰਟ ਪੁਲਿਸ ਐਪ' ਚਲਾਉਣ ਅਤੇ ਇਸ ਰਾਹੀਂ ਪਾਸਪੋਰਟ ਪੜਤਾਲ ਪੇਪਰਲੈਸ ਕਰਨ ਸਬੰਧੀਂ ਸਿਖਲਾਈ ਵੀ ਦੇ ਰਹੀ ਹੈ ਅਤੇ ਹੁਣ ਤੱਕ 20 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਸਿੱਖਿਅਤ ਕੀਤਾ ਜਾ ਚੁੱਕਾ ਹੈ। 

 

ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਪਾਸਪੋਰਟ ਬਿਨੇਕਾਰ ਦੀ ਪੜਤਾਲ ਦਾ ਨਿਰਧਾਰਤ ਸਮਾਂ 21 ਦਿਨਾਂ ਦਾ ਹੈ ਪਰੰਤੂ ਪਟਿਆਲਾ ਪੁਲਿਸ ਨੇ ਪਿਛਲੇ 1 ਸਾਲ 'ਚ ਕਰੀਬ 70 ਹਜ਼ਾਰ ਪਾਸਪੋਰਟਾਂ ਦੀ ਪੜਤਾਲ ਕਰਕੇ ਇਸਨੂੰ ਕੇਵਲ 10-10 ਦਿਨਾਂ ਅੰਦਰ ਹੀ ਵਾਪਸ ਪਾਸਪੋਰਟ ਦਫ਼ਤਰ ਨੂੰ ਭੇਜ ਦਿੱਤੀ ਸੀ। 

 

ਐਸ.ਐਸ.ਪੀ. ਨੇ ਦੱਸਿਆ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਪਾਸਪੋਰਟ ਸ਼ਾਖਾ ਦੇ ਕੰਪਿਊਟਰ ਓਪਰੇਟਰਜ ਅਤੇ ਪੀ.ਵੀ.ਓਜ ਨੂੰ ਐਮਪਾਸਪੋਰਟ ਪੁਲਿਸ ਐਪ ਨੂੰ ਚਲਾਉਣ ਲਈ ਇਥੇ ਪੁਲਿਸ ਲਾਇਨ ਦੀ ਕਾਨਫਰੈਂਸ ਹਾਲ ਵਿਖੇ ਇੱਕ ਦਿਨ ਦੀ ਸਿਖਲਾਈ ਦਿੱਤੀ ਗਈ। ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਸ੍ਰੀ ਸੌਰਵ ਜਿੰਦਲ ਤੇ ਜਿਲ੍ਹਾ ਸਾਂਝ ਕੇਂਦਰ ਦੀ ਇੰਚਾਰਜ ਐਸ.ਆਈ. ਸੁਮਨ ਬਾਲਾ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਦੀ ਪਾਸਪੋਰਟ ਸ਼ਾਖਾ ਦੇ ਇੰਚਾਰਜ ਏ.ਐਸ.ਆਈ. ਸੁਖਜਿੰਦਰ ਸਿੰਘ ਨੇ ਇਹ ਸਿਖਲਾਈ ਦਿੱਤੀ।

 

ਐਸ.ਐਸ.ਪੀ. ਸ. ਸਿੱਧੂ ਨੇ ਹੋਰ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਵੱਲੋਂ ਜਿਲ੍ਹਾ ਪਟਿਆਲਾ ਦੇ ਬਿਹਤਰ ਕੰਮ ਨੂੰ ਦੇਖਦੇ ਹੋਏ ਪਟਿਆਲਾ ਨੂੰ ਮਾਡਲ ਜਿਲ੍ਹਾ ਚੁਣਿਆ ਗਿਆ ਸੀ ਅਤੇ ਆਰ.ਪੀ.ਓ ਵੱਲੋਂ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿੱਖਕੇ ਜਿਲ੍ਹਾ ਪਟਿਆਲਾ ਦੇ ਕੰਮ ਦੀ ਭਰਭੂਰ ਸਲਾਘਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਆਰ.ਪੀ.ਓ. ਵੱਲੋਂ ਸੌਂਪੀ ਜਿੰਮੇਵਾਰੀ ਤਹਿਤ ਐਮਪਾਸਪੋਰਟ ਪੁਲਿਸ ਐਪ ਦਾ ਟਰਾਇਲ ਚਲਾਉਣ ਵਾਸਤੇ ਪਟਿਆਲਾ ਪੁਲਿਸ ਨੇ ਇੱਕ ਚੁਣੌਤੀ ਵੱਜੋ ਸਵੀਕਾਰ ਕੀਤੀ ਸੀ। 

 

ਸ. ਸਿੱਧੂ ਨੇ ਹੋਰ ਦੱਸਿਆ ਕਿ ਇਸ ਲਈ ਪਾਸਪੋਰਟ ਦਫਤਰ ਨੇ ਇੱਕ ਮਹੀਨੇ ਦਾ ਸਮਾ ਦਿੱਤਾ ਸੀ ਪਰ ਪਟਿਆਲਾ ਪੁਲਿਸ ਨੇ ਇਸ ਨੂੰ ਸਿਰਫ ਇੱਕ ਹਫ਼ਤੇ ਵਿੱਚ ਹੀ ਚਲਾਕੇ ਇਹ ਮੁਕਾਮ ਹਾਸਲ ਕੀਤਾ ਸੀ। ਇਸ ਸਬੰਧੀਂ ਇੰਚਾਰਜ ਪਾਸਪੋਰਟ ਸ਼ਾਖਾ ਏ.ਐਸ.ਆਈ. ਸੁਖਜਿੰਦਰ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨੇ ਵੀ ਸਨਮਾਨਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਬਾਕੀ ਜ਼ਿਲ੍ਹਿਆਂ ਨੂੰ ਇਸ ਬਾਰੇ ਸਿਖਲਾਈ ਸਫ਼ਲਤਾ ਪੂਰਵਕ ਦੇ ਰਹੀ ਹੈ।

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos