11:06 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਜਲੰਧਰ ਦੇ ਜ਼ਿਲਾ ਪ੍ਰਸ਼ਾਸ਼ਕੀ ਕੰਪਲੈਕਸ ਦੇ ਆਲੇ ਦੁਆਲੇ ਹੋਵੇਗਾ ਕੰਕਰੀਟ ਵਾਲੀ ਮਜ਼ਬੂਤ ਸੜਕ ਦਾ ਨਿਰਮਾਣ

varinder kumar sharmaਜਲੰਧਰ, 12 ਜਨਵਰੀ, 2019 -

ਸ਼ਹਿਰ ਦੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਜਲੰਧਰ ਜ਼ਿਲਾ ਪ੍ਰਸ਼ਾਸਨ ਛੇਤੀ ਹੀ ਜ਼ਿਲਾ ਪ੍ਰਸ਼ਾਸ਼ਕੀ ਕੰਪਲੈਕਸ ਦੇ ਆਲੇ ਦੁਆਲੇ ਦੀ ਸੜਕ ਦਾ ਨਿਰਮਾਣ ਸ਼ੁਰੂ ਕਰਨ ਜਾ ਰਿਹਾ ਹੈ I 

 

ਇਸ ਸੰਬੰਧੀ ਫੈਸਲਾ ਬੀਤੇ ਦਿਨੀ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਲਿਆ ਗਿਆ I  ਬੈਠਕ ਦੇ ਵਿਚ ਡਿਪਟੀ ਕਮਿਸ਼ਨਰ ਦੇ ਨਗਰ ਨਿਗਮ ਦੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਸੜਕ ਆਪਣੇ ਰੋਜ਼ਾਨਾ ਕੰਮ-ਕਾਜ ਲਈ ਸਰਕਾਰੀ ਦਫਤਰ ਆਉਣ ਵਾਲੇ ਲੋਕਾਂ ਲਈ ਬਹੁਤ ਜ਼ਰੂਰੀ I ਉਹਨਾਂ ਨੇ ਕਿਹਾ ਸੀ ਕਿ ਰੋਜ਼ਾਨਾ ਇਸ ਸੜਕ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿਚ ਲੋਕ ਡੀ ਸੀ ਦਫਤਰ ਅਤੇ ਹੋਰਨਾਂ ਦਫਤਰਾਂ ਵਿਚ ਕੰਮ ਕਾਜ ਲਈ ਜਾਂਦੇ ਹਨ I 

 

ਉਹਨਾਂ ਕਿਹਾ ਸੀ ਕਿ ਸੜਕ ਟੁੱਟੀ ਹੋਣ ਕਾਰਣ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਨਿਜ਼ਾਤ ਦਿਲਾਉਣ ਲਈ ਇਸ ਸੜਕ ਦਾ ਨਿਰਮਾਣ ਫੌਰੀ ਤੌਰ ਤੇ ਕੀਤਾ ਜਾਣਾ ਬਹੁਤ ਜ਼ਰੂਰੀ ਹੈ I ਨਾਲ ਹੀ ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਰਵਾਇਤੀ ਲੁੱਕ ਵਾਲੀ ਸੜਕ ਦੀ ਥਾਂ ਇਹ ਸੜਕ ਕੰਕਰੀਟ ਨਾਲ ਬਣਾਈ ਜਾਵੇ ਤਾਂ ਜੋ ਇਸ ਦੀ ਮਿਆਦ ਲੰਮੀ ਹੋਵੇ ਅਤੇ  ਲੋਕਾਂ ਨੂੰ ਵੱਧ ਫਾਇਦਾ ਹੋਵੇ I ਉਹਨਾਂ ਇਹ ਵੀ ਨਿਰਦੇਸ਼ ਦਿਤੇ ਕਿ ਇਹ ਕੰਮ ਤੁਰੰਤ ਚਾਲੂ ਕਰ ਕੇ ਸਮੇ-ਬੱਧ ਢੰਗ ਨਾਲ ਮੁਕੱਮਲ ਕੀਤਾ ਜਾਣਾ ਚਾਹੀਦਾ ਹੈ I 

 

ਮੀਟਿੰਗ ਵਿਚ ਮੌਜੂਦ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਅਸ਼ਵਨੀ ਚੌਧਰੀ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਨਗਰ ਨਿਗਮ ਛੇਤੀ ਹੀ ਕੰਮ ਲਈ ਕਰੀਬ 60  ਲੱਖ ਰੁਪਏ ਦੇ ਟੈਂਡਰ ਲਗਾ ਰਿਹਾ ਹੈ I  ਉਹਨਾਂ ਕਿਹਾ ਕਿ ਇਹ ਕੰਮ ਸਮੇ-ਬੱਧ ਢੰਗ ਨਾਲ ਮੁਕਮੰਲ ਕਰ ਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਵੱਡੀ ਸਹੂਲਤ ਦਿਤੀ ਜਾ ਸਕੇ I 

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos