10:35 am : 22.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਪੀਰਮੁਹਮੰਦ, ਭੌਮਾ ਤੇ ਘੋਲੀਆ ਜਲਦੀ ਲੈਣਗੇ ਰਾਜਸੀ ਭਵਿੱਖ ਦਾ ਫੈਸਲਾ - ਅਕਾਲੀ ਦਲ ਟਕਸਾਲੀ ਜਾਂ ਪੰਜਾਬੀ ਏਕਤਾ ਪਾਰਟੀ ਵਿੱਚ ਜਾਣ ਦੀਆ ਸੰਭਾਵਨਾਵਾਂ

Karnail Singh PeerMohammadਜਲੰਧਰ, 12 ਜਨਵਰੀ 2019: 

ਬੀਤੇ ਸਮੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋ ਅਸਤੀਫਾ ਦੇ ਚੁੱਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ  ਕਰਨੈਲ ਸਿੰਘ ਪੀਰਮੁਹਮੰਦ ਵੱਲੌ ਅਗਲੇ ਹਫਤੇ ਆਪਣੇ ਧਾਰਮਿਕ ਰਾਜਨੀਤਕ ਭਵਿੱਖ ਦਾ ਫੈਸਲਾ ਲੈਣ ਦੀਆ ਕੰਨਸੋਆ ਮਿਲੀਆ ਹਨ ਇਹ ਵੀ ਪਤਾ ਲੱਗਿਆ ਹੈ ਕਿ ਉਹ ਪੰਜਾਬੀ ਏਕਤਾ ਪਾਰਟੀ ਜਾ ਫਿਰ  ਟਕਸਾਲੀ ਅਕਾਲੀਆ ਨਾਲ ਹੱਥ ਮਿਲਾ ਸਕਦੇ ਹਨ ।

 

ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਜਿੰਨਾ ਲੰਮਾ ਸਮਾ ਫੈਡਰੇਸ਼ਨ ਦੀ ਲੀਡਰਸ਼ਿਪ ਕੀਤੀ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਵੀ ਕਈ ਸਾਲ ਜਨਤਕ ਤੇ ਕਨੂੰਨੀ ਸੰਘਰਸ਼ ਕੀਤਾ ਦੰਗਿਆ ਨੂੰ ਸਿੱਖ ਨਸਲਕੁਸ਼ੀ ਐਲਨਾਨ ਲਈ ਹੋਦ ਚਿੱਲੜ, ਬੋਕਾਰੋ,  ਕਾਨਪੁਰ , ਨਗਲੋਈ, ਰਿਆਸੀ ਵਰਗੇ ਉਹ ਸਥਾਨ ਲੱਭੇ ਜਿਥੇ ਸਿੱਖ ਨਸਲਕੁਸ਼ੀ ਦੀਆ ਕਈ ਨਿਸ਼ਾਨੀਆ ਲੱਭੀਆ ਗਵਾਹਾ ਦੀਆ ਅਦਾਲਤਾ ਵਿੱਚ ਗਵਾਹੀਆ ਕਰਵਾਈਆ ।

 

ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰਮੁਹਮੰਦ ਨਾਲ ਸੰਪਰਕ ਕੀਤੇ ਜਾਣ ਤੇ ਉਹਨਾ ਨੇ ਕਿਹਾ ਕਿ ਉਹਨਾ ਨੇ ਆਪਣਾ ਅਸਤੀਫਾ ਸਰਬੱਤ ਖਾਲਸਾ ਵੱਲੋ ਨਿਯੁਕਤ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸੋਪਿਆ ਸੀ ਤੇ ਹੁਣ ਉਹਨਾ ਦੇ ਸੁਨੇਹੇ ਦੀ ਉਡੀਕ ਵਿੱਚ ਹਨ ਜਦ ਉਹਨਾ ਪਾਸੋ ਇਜਾਜਤ ਮਿਲ ਗਈ ਉਹ ਜਰੂਰ ਹੀ ਪੰਥਕ ਰਾਜਨੀਤਿਕ ਫਰੰਟ ਤੇ ਆਪਣੀਆ ਸੇਵਾਵਾ ਦੇਣਗੇ ਜਦ ਉਹਨਾ ਪਾਸੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਤਬਦੀਲੀ ਲਿਆਉਣ ਬਾਰੇ ਪੁੱਛਿਆ ਗਿਆ ਤਾ ਉਹਨਾ ਕਿਹਾ ਕਿ ਫੈਡਰੇਸ਼ਨ ਨੂੰ ਹੁਣ ਨਿਰੋਲ ਨੌਜਵਾਨ ਵਰਗ ਪ੍ਰਦਾਨ ਕਰਨ ਲਈ ਵੀ ਨੇੜਲੇ ਭਵਿੱਖ ਵਿੱਚ ਉਚੇਚੇ ਕਦਮ ਚੁੱਕੇ ਜਾ ਰਹੇ ਹਨ ਤਾ ਜੋ  ਵਿਦਿਆਰਥੀ ਵਰਗ ਨੂੰ ਇੱਕਠਿਆ ਕਰਕੇ ਨੌਜਵਾਨ ਲੀਡਰਸ਼ਿਪ ਉਭਾਰੀ ਜਾ ਸਕੇ ।

 

ਅਕਾਲੀ ਦਲ ਬਾਦਲ ਬਾਰੇ  ਵਿੱਚ ਪੁੱਛਣ ਤੇ ਉਹਨਾ ਕਿਹਾ ਇਹ ਦਲ ਹੁਣ ਬੀਤੇ ਦੀ ਦਾਸਤਾਨ ਬਣਦਾ ਜਾ ਰਿਹਾ ਹੈ ਪੰਜਾਬੀ ਲੋਕ ਲੰਮੇ ਸਮੇ ਤੋ ਤੀਜੇ ਬਦਲ ਦੀ ਭਾਲ ਵਿੱਚ ਹਨ ਇਸ ਸਬੰਧ ਵਿੱਚ ਕਾਗਰਸ ਬੇ ਜੇ ਪੀ ਅਕਾਲੀ ਦਲ ਬਾਦਲ ਵਰਗੀਆ ਪਾਰਟੀਆ ਦੀ ਜਗਾ ਡੈਮੋਕਰੇਟਿਕ ਗਠਜੋੜ ਵੱਲ ਪੰਜਾਬ ਦੀ ਸਰ-ਜ਼ਮੀਨ ਤਿਆਰ ਕਰਨ ਲਈ ਤਿਆਰ ਰਹਿਣ ਦੀ ਲੋੜ ਮਹਿਸੂਸ ਕਰਨ ਨਾਲ ਹੀ ਇਹ ਧਾਰਮਿਕ  ਰਾਜਨੀਤਕ ਸਮਾਜਿਕ ਖੇਤਰ ਵਿੱਚ ਹਿਤੈਸ਼ੀ ਲੀਡਰਸ਼ਿਪ ਸਾਹਮਣੇ ਆ ਸਕੇਗੀ ।

 

ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਡਾਕਟਰ ਮਨਜੀਤ ਸਿੰਘ ਭੌਮਾ ਅਤੇ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ   ਵੀ ਆਉਦੇ ਦਿਨਾ ਵਿੱਚ ਪੰਜਾਬ ਦੀਆ ਅਲੱਗ ਅਲੱਗ ਨਜ਼ਰੀਆ ਰੱਖਣ ਵਾਲੀਆ ਧਿਰਾ ਦੇ ਸੰਪਰਕ ਵਿੱਚ ਹਨ ਉਹ ਵੀ ਆਪਣੇ ਬਾਰੇ ਫੈਸਲਾਕੁੰਨ ਨਜ਼ਰੀਆ ਬਣਾ ਰਹੇ ਹਨ ਇਹ ਵੀ ਪਤਾ ਲੱਗਿਆ ਹੈ ਕਿ ਇੱਕ ਹੋਰ ਫੈਡਰੇਸ਼ਨ ਆਗੂ ਜਿੰਨਾ ਦਾ ਸਬੰਧ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਅਮਰਜੀਤ ਸਿੰਘ ਚਾਵਲਾ ਨਾਲ ਰਿਹਾ ਹੈ ਤੇ ਉਹਨਾ ਦੀ ਲੁਧਿਆਣਾ ਵਿਖੇ ਅੱਜ ਟਕਸਾਲੀ ਅਕਾਲੀ ਲੀਡਰਸ਼ਿਪ ਦੇ ਮੁੱਖ ਆਗੂ ਜਥੇਦਾਰ ਸੇਵਾ ਸਿੰਘ ਸੇਖਵਾ ਨਾਲ ਮੁਲਾਕਾਤ ਕੀਤੀ ਹੈ।

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos