10:22 am : 22.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਵਿਧਾਇਕ ਪ੍ਰਗਟ ਸਿੰਘ ਨੇ ਕੰਨਿਆ ਭਰੂਣ ਹਤਿਆ ਖਿਲਾਫ ਲਾਮਬੰਧ ਹੋਣ ਦਾ ਦਿੱਤਾ ਸੱਦਾ

Paragat-singh-Celebrate-Dhian-di-lohriਜਲੰਧਰ, 12 ਜਨਵਰੀ, 2019 -

ਜਲੰਧਰ ਛਾਉਣੀ ਤੋਂ ਵਿਧਾਇਕ ਸ. ਪ੍ਰਗਟ ਸਿੰਘ ਨੇ ਅੱਜ ਲੋਕਾਂ ਨੂੰ ਸੱਦਾ ਦਿੱਤਾ ਕਿ ਬੇਟੀਆਂ ਨੂੰ ਬਚਾਉਣ ਦੇ ਨਾਲ ਨਾਲ ਸਿਖਿਅਤ ਕਰਕੇ ਉਹਨਾਂ ਨੂੰ ਦੇਸ਼ ਦੇ ਆਰਥਿਕ ਤੇ ਸਮਾਜਿਕ ਵਿਕਾਸ ਵਿਚ ਬਰਾਬਰ ਦਾ ਹਿੱਸੇਦਾਰ ਬਣਨ ਦਾ ਮੌਕਾ ਦੇਣ I 

 

ਅੱਜ ਜਮਸ਼ੇਰ ਦੇ ਸਰਕਾਰੀ ਸਕੂਲ ਵਿਚ 'ਧੀਆਂ ਦੀ ਲੋਹੜੀ' ਮਨਾਉਣ ਦੇ ਲਈ ਕਰਾਏ ਗਏ ਸਮਾਗਮ ਦੀ ਪਰਧਾਨਗੀ ਕਰਦਿਆਂ ਸ. ਪ੍ਰਗਟ ਸਿੰਘ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਦਾ ਮੋਹਰੀ ਦੇਸ਼ ਬਨਾਉਣ ਲਈ ਜ਼ਰੂਰੀ ਕਿ ਬੱਚੀਆਂ ਨੂੰ ਸਿੱਖਿਅਤ ਕੀਤਾ ਜਾਵੇ I ਉਹਨਾਂ ਕਿਹਾ ਕਿ 'ਧੀਆਂ ਦੀ ਲੋਹੜੀ ' ਇਕ ਵੱਧੀਆ ਉਪਰਾਲਾ ਹੈ ਜਿਸ ਨਾਲ ਬੇਟੀਆਂ ਦੀ ਤਕਦੀਰ ਬਦਲਣ ਵਿਚ ਸਹਾਇਤਾ ਹੋਵੇਗੀ I ਉਹਨਾਂ ਨੇ ਸਾਰਾ ਸਾਲ ਅਜਿਹੇ ਉਪਰਾਲੇ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ 'ਬੇਟੀ ਬਚਾਓ, ਬੇਟੀ ਪੜਾਓ' ਦਾ ਸੁਨੇਹਾ ਘਰ-ਘਰ ਤਕ ਪਹੁੰਚਾਣ ਵਿਚ ਬਹੁਤ ਮਦਦ ਮਿਲੇਗੀ I 

 

ਉਹਨਾਂ ਕਿ ਅਜਿਹੇ ਸਮਾਗਮ ਸਾਡੇ ਮਹਾਨ ਗੁਰੂਆਂ ਵਲੋਂ ਔਰਤਾਂ ਦਾ ਸਤਿਕਾਰ ਕਰਨ ਦੇ ਰਸਤੇ ਤੇ ਚਲਣ ਦਾ ਸੁਨੇਹਾ ਦਿੱਤਾ ਗਿਆ ਹੈ ਜਿਸ ਲਈ ਸਾਡਾ ਇਹ ਫਰਜ਼ ਬਣਦਾ ਹੈ ਅਸੀਂ ਆਪਣੇ ਗੁਰੂਆਂ ਦੇ ਵਿਖਾਏ ਗਏ ਰਸਤੇ ਤੇ ਚਲੀਏ I ਉਹਨਾਂ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਕੁੜੀਆਂ ਸਮਾਜ ਦੇ ਹਰ ਖੇਤਰ ਭਾਵੇਂ ਉਹ ਸਿਖਿਆ, ਖੇਡਾਂ ਆ ਕੋਈ ਵੀ ਹੋਰ ਹੋਵੇ ਵਿਚ ਮੱਲਾਂ ਮਾਰ ਰਹੀਆਂ ਹਨ I ਉਹਨਾਂ ਜ਼ਿਲਾ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦੇ ਕੇ ਆਖਿਆ ਕਿ ਅਜਿਹੇ ਉਪਰਾਲੇ ਸਾਰਾ ਸਾਲ ਚਲਣੇ ਚਾਹੀਦੇ ਹਨ I 

 

ਇਸੇ ਤਰਾਂ ਨਾਲ ਵਿਸ਼ੇਸ਼ ਲੋੜਾਂ ਵਾਲਿਆਂ ਬੱਚੀਆਂ ਨਾਲ ਲੋਹੜੀ ਮਨਾਉਣ ਲਈ ਅਜੀਤ ਸਿੰਘ ਫਾਊਂਡੇਸ਼ਨ ਵਲੋਂ ਜ਼ਿਲਾ ਰੈਡ ਕ੍ਰਾਸ ਦੀ ਮਦਦ ਨਾਲ ਸਥਾਨਕ ਵਿਰਸਾ ਵਿਹਾਰ ਵਿਚ ਇਕ ਸਮਾਗਮ ਕਰਾਇਆ ਗਿਆ ਜਿਸ ਵਿਚ ਉਪ ਮੰਡਲ ਮੈਜਿਸਟ੍ਰੇਟ ਸੰਜੀਵ ਸ਼ਰਮਾ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ I  ਆਪਣੇ ਸੰਬੋਧਨ ਵਿਚ ਉਹਨਾਂ ਜ਼ੋਰ ਦੇ ਕੇ ਆਖਿਆ ਅਜਿਹੇ ਸਮਾਗਮ ਕਰਾਏ ਜਾਣੇ ਅੱਜ ਸਮੇ ਦੀ ਲੋੜ ਹੈ ਤਾਂ ਜੋ ਕੰਨਿਆ ਭਰੂਣ ਹਤਿਆ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਕੁੜੀਆਂ ਦੇ ਸਰਵ ਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ I 

 

ਇਹਨਾਂ ਸਮਾਗਮਾਂ ਵਿਚ ਵਿਰਸਾ ਵਿਹਾਰ ਦੇ ਸਕੱਤਰ ਕੈਪਟਨ ਇੰਦਰਜੀਤ ਸਿੰਘ ਧਾਮੀ, ਜ਼ਿਲਾ ਸਿਖਿਆ ਅਫਸਰ ਰਾਮ ਪਾਲ ਸੈਣੀ, ਜ਼ਿਲਾ ਪ੍ਰੋਗਰਾਮ ਅਫਸਰ ਨਰਿੰਦਰ ਸਿੰਘ, ਉਪ ਜ਼ਿਲਾ ਸਿਖਿਆ ਅਫਸਰ ਅਨਿਲ ਅਵਸਥੀ, ਰਮਨਪ੍ਰੀਤ ਕੌਰ ਤੇ ਹੋਰ ਵੀ ਹਾਜ਼ਿਰ ਸਨ I 

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos