10:49 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਮੋਦੀ ਵੱਲੋਂ ਸੀ.ਬੀ.ਆਈ ਮੁਖੀ ਅਲੋਕ ਵਰਮਾ ਨੂੰ ਹਟਾਇਆ ਜਾਣਾ ਤਾਨਾਸ਼ਾਹੀ ਅਤੇ ਮੰਦਭਾਗਾ ਕਦਮ: ਸੁਖਪਾਲ ਖਹਿਰਾ

Sukhpal Khairaਚੰਡੀਗੜ, 11 ਜਨਵਰੀ, 2019:

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਸੁਪਰੀਮ ਕੋਰਟ ਵੱਲੋਂ ਮੁੜ ਬਹਾਲ ਕੀਤੇ ਗਏ ਸੀ.ਬੀ.ਆਈ ਮੁਖੀ ਅਲੋਕ ਵਰਮਾ ਨੂੰ 24 ਘੰਟਿਆਂ ਵਿੱਚ ਹਟਾਏ ਜਾਣ ਦੇ ਕੇਂਦਰ ਸਰਕਾਰ ਦੇ ਗੈਰਸੰਵਿਧਾਨਕ ਅਤੇ ਤਾਨਾਸ਼ਾਹੀ ਕਦਮ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ।

 

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਚੀ ਸਮਝੀ ਚਾਲ ਹੇਠ ਵਰਮਾ ਨੂੰ ਹਟਾਇਆ ਹੈ ਜੋ ਕਿ ਇੱਕ ਤਾਨਾਸ਼ਾਹੀ ਅਤੇ ਮੰਦਭਾਗਾ ਕਦਮ ਹੈ। ਉਹਨਾਂ ਕਿਹਾ ਕਿ ਹੁਣ ਇਹ ਪੂਰੀ ਤਰਾਂ ਨਾਲ ਸਪੱਸ਼ਟ ਹੋ ਗਿਆ ਹੈ ਕਿ ਰਾਫੇਲ ਡੀਲ ਵਰਗੀਆਂ ਸ਼ੱਕੀ ਡੀਲਾਂ ਵਿੱਚ ਹੋਣ ਵਾਲੇ ਖੁਲਾਸੇ ਤੋਂ ਡਰਦੇ ਹੋਏ ਪ੍ਰਧਾਨ ਮੰਤਰੀ ਸੀ.ਬੀ.ਆਈ ਉੱਪਰ ਪਕੜ ਬਣਾਈ ਰਖਣ ਲਈ ਪੂਰੀ ਵਾਹ ਲਗਾ ਰਹੇ ਸਨ।

 

ਉਹਨਾਂ ਕਿਹਾ ਕਿ ਸ਼ੱਕ ਦੀ ਸੂਈ ਉਸੇ ਵੇਲੇ ਹੀ ਪ੍ਰਧਾਨ ਮੰਤਰੀ ਵੱਲ ਉਠ ਗਈ ਸੀ ਜਦ ਉਹਨਾਂ ਨੇ ਵਰਮਾ ਨੂੰ ਪਿਛਲੇ ਸਾਲ ਨਵੰਬਰ ਵਿੱਚ ਅੱਧੀ ਰਾਤ ਨੂੰ ਡਰਾਮਾ ਕਰਦੇ ਹੋਏ ਸੀ.ਬੀ.ਆਈ ਚੀਫ ਨੂੰ ਬਦਲ ਕੇ ਉਸ ਦਾ ਚਾਰਜ ਉਸ ਤੋਂ ਬਹੁਤ ਜੂਨੀਅਰ ਅਫਸਰ ਨੂੰ ਦੇ ਦਿੱਤਾ ਸੀ।

 

ਪੀ.ਈ.ਪੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਦੀ ਅਵਾਜ ਦਬਾਉਣ ਲਈ ਸੀ.ਬੀ.ਆਈ ਦੀ ਦੁਰਵਰਤੋਂ ਕਰ ਰਹੀ ਸੀ ਅਤੇ ਇਸ ਬੇਹਤਰੀਨ ਜਾਂਚ ਏਜੰਸੀ ਦਾ ਵੱਕਾਰ ਖਤਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਮੁਜਰਿਮਾਂ ਅਤੇ ਆਰਥਿਕ ਅਪਰਾਧ ਕਰਨ ਵਾਲਿਆਂ ਨੂੰ ਵਾਪਿਸ ਲਿਆਉਣ ਲਈ ਸੀ.ਬੀ.ਆਈ ਨੂੰ ਪੂਰੀ ਖੁੱਲ ਨਹੀਂ ਦਿੱਤੀ ਗਈ।

 

ਉਹਨਾਂ ਕਿਹਾ ਕਿ ਮੋਦੀ ਨੇ ਨਾ ਸਿਰਫ ਸੀ.ਬੀ.ਆਈ ਬਲਕਿ ਹੋਰਨਾਂ ਸੰਵਿਧਾਨਕ ਸੰਸਥਾਵਾਂ ਜਿਵੇਂ ਕਿ ਚੀਫ ਵਿਜੀਲੈਂਸ ਅਫਸਰ, ਰਿਜਰਵ ਬੈਂਕ ਆਫ ਇੰਡੀਆ, ਭਾਰਤ ਦੇ ਚੋਣ ਕਮੀਸ਼ਨ ਦੇ ਵਕਾਰ ਨੂੰ ਢਾਹ ਲਗਾਈ ਹੈ ਬਲਕਿ ਬਾਂਹ ਮਰੋੜ ਕੇ ਆਲਾ ਨਿਆਂਪਾਲਿਕਾ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

 

ਖਹਿਰਾ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦ ਸੁਪਰੀਮ ਕੋਰਟ ਦੇ ਚਾਰ ਸੱਭ ਤੋਂ ਸੀਨੀਅਰ ਜੱਜਾਂ ਨੂੰ ਸਰਵ ਉੱਚ ਅਦਾਲਤ ਵਿੱਚ ਕੀਤੀ ਜਾ ਰਹੀ ਬਾਹਰੀ ਦਖਲਅੰਦਾਜੀ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਸੀ.ਬੀ.ਆਈ ਮੁੱਖੀ ਖਿਲਾਫ ਕਾਰਵਾਈ ਕਰਨ ਲਈ ਸੀ.ਵੀ.ਸੀ ਦੀ ਦੁਰਵਰਤੋਂ ਕੀਤੀ ਗਈ।

 

ਖਹਿਰਾ ਨੇ ਕਿਹਾ ਕਿ ਹਲਾਤ ਇਹ ਬਣ ਗਏ ਹਨ ਕਿ ਤਿੰਨ ਸੂਬਿਆਂ ਪੱਛਮੀ ਬੰਗਾਲ, ਛੱਤੀਸਗੜ ਅਤੇ ਆਂਧਰਾ ਪ੍ਰਦੇਸ਼ ਨੇ ਮਾਮਲਿਆਂ ਦੀ ਜਾਂਚ ਲਈ ਸੀ.ਬੀ.ਆਈ ਨੂੰ ਦਿੱਤੀ ਗਈ ਜਨਰਲ ਮਨਜੂਰੀ ਵਾਪਿਸ ਲੈ ਲਈ ਹੈ ਅਤੇ ਹੋਰ ਸੂਬੇ ਵੀ ਅਜਿਹਾ ਕਰ ਸਕਦੇ ਹਨ।

 

ਉਹਨਾਂ ਅੱਗੇ ਕਿਹਾ ਕਿ ਮੋਦੀ ਨੇ ਦੁਨੀਆ ਦੀ ਨਜਰਾਂ ਵਿੱਚ ਭਾਰਤ ਦੇ ਸੰਵਿਧਾਨ ਦੀ ਇੱਜਤ ਘਟਾਈ ਹੈ ਅਤੇ ਸਾਡੀਆਂ ਸੰਵਿਧਾਨਕ ਬਾਡੀਆਂ ਵਿੱਚ ਲੋਕਾਂ ਦਾ ਮੁੜ ਵਿਸ਼ਵਾਸ ਪੈਦਾ ਕਰਨ ਲਈ ਸਦੀਆਂ ਲਗ ਸਕਦੀਆਂ ਹਨ।

 

ਖਹਿਰਾ ਨੇ ਇਹ ਵੀ ਯਾਦ ਦਿਵਾਇਆ ਕਿ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਲੋਕਪਾਲ ਵਰਗੀ ਇੱਕ ਹੋਰ ਸੰਵਿਧਾਨਕ ਸੰਸਥਾ ਨੂੰ ਤਬਾਹ ਕਰ ਦਿੱਤਾ ਹੈ। ਅੰਨਾ ਹਜਾਰੇ ਅੰਦੋਲਨ ਸਮੇਂ ਭਾਜਪਾ ਨੇ ਲੋਕਪਾਲ ਨਿਯੁਕਤ ਕੀਤੇ ਜਾਣ ਦਾ ਵਾਅਦਾ ਕੀਤਾ ਸੀ ਜੋ ਕਿ ਚਾਰ ਸਾਲ ਤੋਂ ਵੀ ਜਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਨਹੀਂ ਪੂਰਾ ਕੀਤਾ ਗਿਆ।

 

ਪਿਛਲੇ ਹਫਤੇ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਲੋਕਪਾਲ ਦੀ ਨਿਯੁਕਤੀ ਦੀ ਪ੍ਰਕਿਰਿਆ ਅਤੇ ਸਰਚ ਕਮੇਟੀ ਦੀ ਨਿਯੁਕਤੀ ਬਾਰੇ ਜਵਾਬ ਮੰਗਿਆ ਹੈ। ਖਹਿਰਾ ਨੇ ਮੋਦੀ ਨੂੰ ਸਵਾਲ ਕੀਤਾ ਕਿ ਲੋਕਪਾਲ ਦੀ ਨਿਯੁਕਤੀ ਨਾ ਕੀਤੇ ਜਾਣ ਪਿੱਛੇ ਉਹਨਾਂ ਨੂੰ ਕੀ ਡਰ ਹੈ?

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos