10:55 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਮਾਮਲਾ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ - ਬਾਦਲਾਂ ਅਤੇ ਕੈਪਟਨ ਦੇ ਇਸ਼ਾਰੇ 'ਤੇ ਨੱਚਣ ਲੱਗੇ ਖਹਿਰਾ : ਆਪ

aap logoਚੰਡੀਗੜ੍ਹ, 11 ਜਨਵਰੀ, 2019 -

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਲਈ ਗਠਿਤ ਜੋਰਾ ਸਿੰਘ ਕਮਿਸ਼ਨ 'ਤੇ ਸਵਾਲ ਖੜੇ ਕਰ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਬੇਅਦਬੀਆਂ ਅਤੇ ਗੋਲੀਕਾਂਡ ਦੇ ਦੋਸ਼ੀਆਂ ਬਾਦਲ ਪਿਤਾ-ਪੁੱਤਰ ਅਤੇ ਉਨ੍ਹਾਂ ਨੂੰ ਬਚਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਿਆਂ 'ਤੇ ਨੱਚਣ ਲੱਗੇ ਹਨ। ਜਿਸ ਕੌੜੇ ਸੱਚ ਦਾ ਜਵਾਬ ਬਾਦਲਾਂ ਅਤੇ ਕੈਪਟਨ ਕੋਲ ਨਹੀਂ ਹੈ, ਸੁਖਪਾਲ ਸਿੰਘ ਖਹਿਰਾ ਉਨ੍ਹਾਂ ਦੇ ਭਾੜੇ ਦੇ ਬੁਲਾਰੇ (ਪ੍ਰੋਕਸੀ ਸਪੋਕਸਪਰਸਨ) ਦੀ ਜ਼ਿੰਮੇਵਾਰੀ ਨਿਭਾਉਣ ਲੱਗੇ ਹਨ।

 

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹਿੰਮਤ ਹੈ ਤਾਂ ਉਹ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਧਿਕਾਰਤ ਤੌਰ 'ਤੇ ਜਨਤਕ ਕਰਨ ਅਤੇ ਜਸਟਿਸ ਜੋਰਾ ਸਿੰਘ ਦੀ ਇਸ ਗੱਲ ਨੂੰ ਝੂਠਾ ਸਾਬਤ ਕਰਨ ਕਿ ਬਾਦਲ ਸਰਕਾਰ ਨੇ ਆਪਣੇ ਸਮੁੱਚੇ ਪੁਲਸ ਤੇ ਪ੍ਰਸ਼ਾਸਨਿਕ ਤੰਤਰ ਨੂੰ ਅਸਲੀ ਦੋਸ਼ੀ ਫੜਨ ਦੀ ਥਾਂ ਜਾਂਚ ਨੂੰ ਭਟਕਾਉਣ ਅਤੇ ਦੋਸ਼ੀਆਂ ਸਮੇਤ ਇਸ ਪਾਪ ਦੇ ਸਾਜ਼ਿਸ਼ ਕਾਰਾਂ ਨੂੰ ਬਚਾਉਣ 'ਤੇ ਝੋਕ ਦਿੱਤਾ ਸੀ। ਜਸਟਿਸ ਜੋਰਾ ਸਿੰਘ ਨੂੰ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਬਣਦਾ ਸਹਿਯੋਗ ਨਹੀਂ ਦਿੱਤਾ ਅਤੇ ਆਨ-ਰਿਕਾਰਡ ਗ਼ਲਤ ਜਾਣਕਾਰੀਆਂ ਦਿੱਤੀਆਂ। ਜੋ ਅੱਜ ਵੀ ਜਾਂਚ ਦਾ ਵਿਸ਼ਾ ਹਨ।

 

ਕੁਲਤਾਰ ਸਿੰਘ ਸੰਧਵਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਕਿ ਉਹ ਕੇਵਲ ਆਮ ਆਦਮੀ ਪਾਰਟੀ ਨੂੰ ਨੀਵਾਂ ਦਿਖਾਉਣ ਲਈ ਬਾਦਲਾਂ ਅਤੇ ਕੈਪਟਨ ਦੇ ਪਾਪਾਂ ਦੇ ਭਾਗੀਦਾਰ ਬਣਨ ਤੋਂ ਗੁਰੇਜ਼ ਕਰਨ ਕਿਉਂਕਿ ਬਾਦਲ ਪਹਿਲਾਂ ਹੀ ਬੇਨਕਾਬ ਹਨ ਅਤੇ ਕੈਪਟਨ ਅੱਜ 667 ਦਿਨਾਂ ਬਾਅਦ ਵੀ ਮੂਕ ਦਰਸ਼ਕ ਬਣੇ ਹੋਏ ਹਨ। ਬਾਦਲ ਅਤੇ ਕੈਪਟਨ ਆਪਣੀ ਬੇਚੈਨੀ ਨੂੰ ਸੁਖਪਾਲ ਸਿੰਘ ਖਹਿਰਾ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

 

ਸੰਧਵਾਂ ਨੇ ਗ੍ਰੰਥੀ ਸਿੰਘ ਅਤੇ ਬੁਰਜ਼ ਜਵਾਹਰ ਸਿੰਘ ਵਾਲਾ ਦੇ ਵਾਸੀਆਂ ਵੱਲੋਂ ਪੁਲਿਸ ਉੱਤੇ ਥਰਡ ਡਿਗਰੀ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਜਸਟਿਸ ਜੋਰਾ ਸਿੰਘ ਇਹੋ ਤਾਂ ਦੱਸ ਰਹੇ ਹਨ ਕਿ ਪੁਲਸ ਅਧਿਕਾਰੀ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਜੋ ਦੱਸਦੇ ਸਨ। ਉਨ੍ਹਾਂ ਉਹੋ ਰਿਪੋਰਟ ਕੀਤਾ ਹੈ। ਜੇਕਰ ਪੁਲਸ ਅਧਿਕਾਰੀ ਹਲਫ਼ੀਆ ਬਿਆਨ ਰਾਹੀਂ ਇਹ ਦੱਸਦੇ ਹਨ ਕਿ ਉਨ੍ਹਾਂ 6 ਨਾਮਾਂ ਦੀ ਪੁੱਛਗਿੱਛ ਨਹੀਂ ਕੀਤੀ ਤਾਂ ਜਸਟਿਸ ਜੋਰਾਂ ਸਿੰਘ ਕਿਵੇਂ ਕਹਿ ਸਕਦੇ ਹਨ ਕਿ ਪੁੱਛਗਿੱਛ ਹੋਈ ਹੈ। ਜਦਕਿ ਦੂਜੇ ਪਾਸੇ ਪੁਲਸ ਉੱਪਰ ਤਸ਼ੱਦਦ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਜਿਹੜੇ ਅਫ਼ਸਰਾਂ ਨੇ ਗੈਰ ਕਾਨੂੰਨੀ ਹਿਰਾਸਤ ਵਿਚ ਰੱਖ ਕੇ ਗ੍ਰੰਥੀ ਸਿੰਘ ਅਤੇ ਉਸ ਦੇ ਪਰਿਵਾਰ ਅਤੇ ਉਸ ਦੇ ਹੋਰ ਸਾਥੀਆਂ ਨੂੰ ਬਤੌਰ ਗਵਾਹ ਦੇ ਜਾਂਚ ਕਰਨ ਦੀ ਥਾਂ ਉਨ੍ਹਾਂ ਉੱਤੇ ਗੈਰ ਮਨੁੱਖੀ ਤਸ਼ੱਦਦ ਕੀਤਾ, ਉਨ੍ਹਾਂ ਦੀ ਪਹਿਚਾਣ ਕਰ ਕੇ ਉਨ੍ਹਾਂ 'ਤੇ ਤੁਰੰਤ ਕਾਨੂੰਨੀ ਕਾਰਵਾਈ ਹੋਵੇ। ਉਨ੍ਹਾਂ ਨੇ ਹੋਰ ਵੀ ਕਿਹਾ ਕਿ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜ਼ਿਸ਼ ਬੇ-ਦੋਸ਼ਾਂ 'ਤੇ ਹੀ ਮੜ੍ਹਨ ਦੀ ਕੋਸ਼ਿਸ਼ ਜੋ ਪਿਛਲੀ ਸਰਕਾਰ ਸਮੇਂ ਕੀਤੀ ਗਈ ਇਹ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਜਿਹੜੇ ਦੋਸ਼ੀ ਫੜੇ ਗਏ ਹਨ ਭਾਵੇਂ ਉਨ੍ਹਾਂ ਨੇ ਇਕਬਾਲੀਆ ਜੁਰਮ ਕਬੂਲ ਵੀ ਕਰ ਲਿਆ ਹੈ। ਇਹ ਤਾਂ ਠੀਕ ਹੈ ਪਰ ਉਨ੍ਹਾਂ ਦੇ ਪਿੱਛੇ ਕੌਣ ਸੀ ਕਿਹੜੇ-ਕਿਹੜੇ ਅਫ਼ਸਰਾਂ ਅਤੇ ਕਿਹੜੇ-ਕਿਹੜੇ ਸਿਆਸਤਦਾਨਾਂ ਦੇ ਕਹਿਣ 'ਤੇ ਇਹ ਕਾਰਾ ਕਰਵਾਇਆ ਹੈ। ਉਹ ਗੱਲ ਨੂੰ ਉਜਾਗਰ ਕਰਨ ਲਈ ਹੀ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਵੀ ਜਨਤਕ ਕਰਨਾ ਜਰੂਰੀ ਹੈ।

 

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਰਿਪੋਰਟ ਦੇ ਕਈ ਅਹਿਮ ਪੱਖਾਂ ਤੋਂ ਪਰਦਾ ਉਠਾਉਣਾ ਬਾਕੀ ਹੈ। ਜਿੰਨਾ 'ਚ ਗ੍ਰੰਥੀ ਸਿੰਘ ਬਾਰੇ ਅਤੇ ਗੋਰਾ ਸਿੰਘ ਵੱਲੋਂ ਦਿੱਤੇ ਹਲਫ਼ੀਆ ਬਿਆਨ ਵੀ ਸ਼ਾਮਲ ਹਨ। ਰਿਪੋਰਟ 'ਚ ਇਹ ਵੀ ਸਪਸ਼ਟ ਕੀਤਾ ਹੋਇਆ ਹੈ ਕਿ 6 ਸ਼ੱਕੀਆਂ ਦੇ ਨਾਮ ਕਿੰਨਾ ਵੱਲੋਂ ਦਿੱਤੇ ਗਏ ਹਨ।

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos