11:24 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਕੌਮੀਂ ਸੰਘਰਸ਼ ਨੂੰ ਅੱਗੇ ਤੋਰਨ ਲਈ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾਂ ਤੇ ਪੰਜ ਮੈਂਬਰੀ ਕਮੇਟੀ ਦਾ ਗਠਨ

Jagtar-Singh-Hawar-at-meetingਲੁਧਿਆਣਾ, 11 ਜਨਵਰੀ, 2019 -

ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ  ਦੀ ਸਮਾਪਤੀ ਤੋਂ ਬਾਅਦ ਸਮੁੱਚੇ ਸਿੱਖ ਪੰਥ 'ਚ ਫੈਲੀ ਨਿਰਾਸ਼ਤਾ ਅਤੇ ਜੱਥੇਦਾਰ ਸਾਹਿਬਾਨ 'ਚ ਪੈਦਾ ਹੋਏ ਆਪਸੀ ਵਿਵਾਦ ਦੇ ਮੱਦੇਨਜ਼ਰ ਕੌਮ ਨੂੰ ਅਗਲੇਰੀ ਸੇਧ ਦੇਣ ਲਈ ਅਤੇ ਭਵਿੱਖੀ ਰਣਨੀਤੀ ਘੜਨ ਲਈ ਕੌਮ ਦੇ ਏਕੇ ਦੇ ਹਿੱਤ, ਇੱਕ ਪੰਜ ਮੈਂਬਰੀ ਆਰਜੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ 'ਚ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਜਸਪਾਲ ਸਿੰਘ ਹੇਰਾਂ, ਪ੍ਰੋ: ਬਲਜਿੰਦਰ ਸਿੰਘ ਅਤੈ ਮਾਸਟਰ ਸੰਤੋਖ ਸਿੰਘ ਦਾਬੇਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ ਜੱਥੇਦਾਰ ਭਾਈ ਹਵਾਰਾ ਦੇ ਆਦੇਸ਼ ਅਨੁਸਾਰ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਲਈ ਅਗਲੇਰੀ ਰਣਨੀਤੀ ਉਲੀਕਣ ਲਈ ਸਮੁੱਚੀਆਂ ਸਿੱਖ ਜੱਥੇਬੰਦੀਆਂ ਸੰਪਰਦਾਵਾਂ, ਸਾਰੀਆਂ ਪੰਥਕ ਧਿਰਾਂ ਦੇ ਨੁੰਮਾਇੰਦਿਆਂ ਦਾ ਇੱਕ ਪੰਥਕ ਇੱਕਠ 27 ਜਨਵਰੀ ਨੂੰ ਚੰਡੀਗੜ ਦੇ ਗੁਰਦੁਆਰਾ ਸਾਹਿਬ ਸ਼ਾਹਪੁਰ ਸੈਕਟਰ 38 ਸੈਕਟਰ ਬੀ ਨੇੜੇ ਫਾਇਰ ਬ੍ਰਿਗੇਡ ਦਫਤਰ ਵਿਖੇ ਬੁਲਾਇਆ ਗਿਆ ਹੈ। ਜਿਥੈ ਪੰਥਕ ਏਕੇ ਅਤੇ ਬਰਗਾੜੀ ਮੋਰਚੇ ਦੀਆਂ ਤਿੰਨਾਂ ਮੰਗਾਂ ਦੀ ਪੂਰਤੀ ਲਈ ਅਗਲੇਰੇ ਸੰਘਰਸ਼ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਇਸ ਪੰਥਕ ਇੱਕਠ ਵਿੱਚ ਕੌਮੀਂ ਏਕੇ ਅਤੇ ਬਰਗਾੜੀ ਮੋਰਚੇ ਦੀਆਂ ਮੰਗਾਂ ਸਬੰਧੀ ਹੀ ਵਿਚਾਰ ਚਰਚਾ ਕਰਕੇ ਅਗਲੇਰਾ ਪ੍ਰੋਗਰਾਮ ਐਲਾਨਿਆਂ ਜਾਵੇਗਾ। ਇਸ ਮੌਕੇ ਹਾਜਰ ਭਾਈ ਹਵਾਰਾ ਜੀ ਦੇ ਧਰਮਪਿਤਾ ਭਾਈ ਗੁਰਚਰਨ ਸਿੰਘ ਪਟਿਆਲਾ ਨੇ ਕਿਹਾ ਕਿ ਉਹ 8 ਜਨਵਰੀ ਨੂੰ ਭਾਈ ਹਵਾਰਾ ਨੂੰ ਤਿਹਾੜ ਜੇਲ ਵਿੱਚ ਮਿਲੇ ਸਨ ਜਿਥੇ ਭਾਈ ਹਵਾਰਾ ਨੇ ਉਨਾਂ ਨੂੰ ਇਸ ਸਬੰਧੀ ਇੱਕ ਹੱਥ ਲਿਖਤ ਚਿੱਠੀ ਦਿੱਤੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਗਿਆ ਕਿ ਬਰਗਾੜੀ ਮੋਰਚੇ ਦੀਆਂ ਹਿਮੈਤੀ ਰਹੀਆਂ ਸਾਰੀਆਂ ਜੱਥੇਬੰਦੀਆਂ ਅਤੇ ਮੋਰਚੇ ਦੇ ਪ੍ਰੰਬਧਕਾਂ ਨੂੰ ਨਾਲ ਲੈ ਕੇ ਸਮੁੱਚੀਆਂ ਸਿੱਖ ਜੱਥੇਬੰਦੀਆਂ ਵੱਲੋਂ ਲਏ ਜਾਣ ਵਾਲੇ ਫੈਸਲੇ ਨੂੰ ਸਿਰੇ ਚੜਾਇਆ ਜਾਵੇਗਾ। ਜੱਥਦਾਰ ਹਵਾਰਾ ਦੀ ਪੰਥਕ ਏਕੇ ਦੀ ਸੋਚ ਅਤੇ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਪੂਰਤੀ 27 ਜਨਵਰੀ ਦੇ ਪੰਥਕ ਇੱਕਠ ਦਾ ਇੱਕੋ ਇੱਕ ਮੰਤਵ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਪੰਜ ਮੈਂਬਰੀ ਕਮੇਟੀ ਨੇ ਸਾਫ ਕੀਤਾ ਕਿ ਜਿਹੜੀਆਂ ਧਿਰਾਂ ਨੇ ਬਰਗਾੜੀ ਮੋਰਚੇ ਦੀ ਵਿਰੋਧ ਕੀਤਾ ਸੀ ਉਨਾਂ ਨੂੰ ਸੱਦਾ ਪੱਤਰ ਨਹੀ ਭੇਜਿਆ ਜਾਵੇਗਾ। ਇਸ ਸਮੇਂ ਏਹ ਵੀ ਸਪਸੱਟ ਕੀਤਾ ਗਿਆ ਕਿ ਪੰਜ ਮੈਂਬਰੀ ਕਮੇਟੀ 27 ਜਨਵਰੀ ਦੇ ਪੰਥਕ ਇੱਕਠ ਲਈ ਹੀ ਕੰਮ ਕਰੇਗੀ ਅਤੇ ਸਾਰੀਆਂ ਧਿਰਾਂ ਨੂੰ ਸੱਦਾ ਪੱਤਰ ਭੇਜੇਗੀ। ਇਸ ਸਮੇਂ ਸੀਨੀਅਰ ਵਕੀਲ ਅਮਰ ਸਿੰਘ ਚਾਹਲ ਨੂੰ ਪੰਜ ਮੈਂਬਰੀ ਕਮੇਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ। ਪੰ੍ਰਬਧਾਂ ਨੂੰ ਅੰਤਿਮ ਛੋਹਾਂ ਦੇਣ ਲਈ ਪੰਜ ਮੈਂਬਰੀ ਕਮੇਟੀ ਦੀ ਅਗਲੀ ਮੀਟਿੰਗ 20 ਜਨਵਰੀ ਨੂੰ ਚੰਡੀਗੜ ਵਿਖੇ ਹੋਵੇਗੀ। ਪੰਜ ਮੈਂਬਰੀ ਕਮੇਟੀ ਨੇ ਸਮੁੱਚੀਆਂ ਪੰਥਕ ਜੱਥੇਬੰਦੀਆਂ, ਪੰਥਕ ਆਗੂਆਂ ਅਤੇ ਬਰਗਾੜੀ ਮੋਰਚੇ ਦੀ ਹਿਤੈਸੀ ਰਹੀ ਸੰਗਤ ਨੂੰ ਅਪੀਲ ਕੀਤੀ ਕਿ ਉਹ 27 ਜਨਵਰੀ ਦੇ ਪੰਥਕ ਇੱਕਠ ਵਿੱਚ ਸ਼ਮੂਲੀਅਤ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ। ਇਸ ਮੌਕੇ ਚਰਨਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ, ਸੁਰਿੰਦਰਜੀਤ ਸਿੰਘ ਸੰਧੂ, ਜਸਵਿੰਦਰ ਸਿੰਘ ਅਤੇ ਹੋਰ ਹਾਜਰ ਸਨ।   

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos