1:59 pm : 21.Jan.2019
Waheguru Icon

English Site 

ਮੁੱਖ ਖ਼ਬਰਾਂ

Drug-Capt-Only

IH-Honours

Capt-GGS-English

English Site 

ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿਚੋਂ ਰਿਲਾਇੰਸ ਅਤੇ ਐਸਬੀਆਈ ਨੇ ਕੀਤੀ ਸਭ ਤੋਂ ਵੱਧ ਕਮਾਈ

Reliance Logoਚੰਡੀਗੜ੍ਹ, 10 ਜਨਵਰੀ 2019:

ਦੇਸ਼ 'ਚ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਣ 'ਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਜਾਂਦੇ ਮੁਆਵਜ਼ੇ ਦੀ ਥਾਂ ਨੁਕਸਾਨ ਦੀ ਪੂਰਤੀ ਲਈ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾਂ ਵਿਚੋਂ ਕਿਸਾਨਾਂ ਦੀ ਬਜਾਏ ਬੀਮਾ ਕੰਪਨੀਆਂ ਨੂੰ ਚੋਖਾ ਫ਼ਾਇਦਾ ਹੋ ਰਿਹਾ ਹੈ।

 

ਇਸ ਯੋਜਨਾ ਸੰਬੰਧੀ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਆਰਟੀਆਈ ਕਾਰਜਕਰਤਾ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਾਸਿਲ ਕੀਤੀ ਗਈ ਜਾਣਕਾਰੀ 'ਤੇ ਆਧਾਰਿਤ ਤਿਆਰ ਕੀਤੀ ਗਈ ਰਿਪੋਰਟ ਦੇ ਅਨੁਸਾਰ ਇਹ ਯੋਜਨਾ ਕਿਸਾਨਾਂ ਦੇ ਹਿੱਤ 'ਚ ਹੋਣ ਦੀ ਬਜਾਏ ਕਿਸਾਨਾਂ ਦੇ ਨਾਲ ਇੱਕ ਵੱਡਾ ਧੋਖਾ ਜਾਂ ਘਪਲਾ ਜਾਪਦੀ ਹੈ।

 

ਤਿਆਰ ਕੀਤੀ ਰਿਪੋਰਟ ਸਾਂਝੀ ਕਰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2016-17 'ਚ ਇਸ ਯੋਜਨਾ ਤਹਿਤ ਕੰਮ ਕਰ ਰਹੀਆਂ ਵੱਖ-ਵੱਖ ਕੰਪਨੀਆਂ ਨੇ 22,362.11 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਜਦਕਿ 2016-17 'ਚ ਇਨ੍ਹਾਂ ਕੰਪਨੀਆਂ ਨੇ 15,902.47 ਕਰੋੜ ਰੁਪਏ ਦੇ ਕਲੇਮ ਕਿਸਾਨਾਂ ਨੂੰ ਅਦਾ ਕੀਤੇ ਇਸ ਤਰਾਂ 2016-17 'ਚ ਕੰਪਨੀਆਂ ਨੇ ਇਸ ਯੋਜਨਾ ਵਿਚੋਂ 6702.75 ਕਰੋੜ ਰੁਪਏ ਦੀ ਕਮਾਈ ਕੀਤੀ। ਜੋ ਕਿ ਪ੍ਰੀਮੀਅਮ ਦਾ ਕਰੀਬ 30 ਪ੍ਰਤੀਸ਼ਤ ਬਣਦੀ ਹੈ।

 

ਇਸ ਵਰ੍ਹੇ 'ਚ ਨਿੱਜੀ ਕੰਪਨੀਆਂ ਵਿਚੋਂ ਸਭ ਤੋਂ ਵੱਧ ਪ੍ਰਤੀਸ਼ਤ ਕਮਾਈ ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਲੀਮੀਟੇਡ ਨੇ 78.6 ਪ੍ਰਤੀਸ਼ਤ ਅਤੇ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲੀਮੀਟੇਡ ਨੇ 63.14 ਪ੍ਰਤੀਸ਼ਤ ਦੀ ਕੀਤੀ। ਐਸਬੀਆਈ ਨੇ ਇਸ ਵਰ੍ਹੇ 'ਚ 396.71 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਸਨ। ਜਦਕਿ ਸਿਰਫ਼ 84.71 ਕਰੋੜ ਰੁਪਏ ਦੇ ਕਲੇਮ ਅਦਾ ਕੀਤਾ ਅਤੇ 311.99 ਕਰੋੜ ਰੁਪਏ ਦੀ ਕਮਾਈ ਕੀਤੀ।

 

ਇਸ ਤਰਾਂ ਹੀ ਰਿਲਾਇੰਸ ਜਨਰਲ ਇੰਸ਼ੋਰੈਂਸ ਨੇ ਇਸ ਵਰ੍ਹੇ 'ਚ 1173.88 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਸਨ। ਜਦਕਿ ਸਿਰਫ਼ 432.61 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ ਅਤੇ 741.26 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਵਰ੍ਹੇ 'ਚ ਜਨਤਕ ਕੰਪਨੀਆਂ ਵਿਚੋਂ ਸਭ ਤੋਂ ਵੱਧ ਕਮਾਈ ਨੈਸ਼ਨਲ ਇੰਸ਼ੋਰੈਂਸ ਕੰਪਨੀ ਲੀਮੀਟੇਡ ਨੇ 81.14 ਪ੍ਰਤੀਸ਼ਤ ਦੀ ਕੀਤੀ। ਇਸ ਕੰਪਨੀ ਨੇ 234.76 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਸਨ। ਜਦਕਿ ਸਿਰਫ਼ 44.25 ਕਰੋੜ ਰੁਪਏ ਕਲੇਮ ਅਦਾ ਕੀਤੇ ਅਤੇ 190.50 ਕਰੋੜ ਰੁਪਏ ਦੀ ਕਮਾਈ ਕੀਤੀ।

 

ਬਾਕੀ ਕੰਪਨੀਆਂ ਵਿਚੋਂ ਵਰ੍ਹੇ 2016-17 'ਚ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ਼ ਇੰਡੀਆ ਲੀਮੀਟੇਡ ਨੇ 7984.56 ਕਰੋੜ ਰੁਪਏ ਦੀ ਪ੍ਰੀਮੀਅਮ ਇਕੱਠੇ ਕੀਤੇ। ਜਦਕਿ 5373.96 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ ਅਤੇ 2610.59 (32.6 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲੀਮੀਟੇਡ ਨੇ 1479.33 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 1116.96 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 362.36 (24.4 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ।

 

ਚੌਲਾ ਮੰਡਲਮ ਐਮਐਸ ਜਨਰਲ ਇੰਸ਼ੋਰੈਂਸ ਕੰਪਨੀ ਲੀਮੀਟੇਡ ਨੇ 265.59 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 138.95 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 126.64 (47.6 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਐਚਡੀਐਫਸੀ ਇੰਸ਼ੋਰੈਂਸ ਕੰਪਨੀ ਲੀਮੀਟੇਡ ਨੇ 2983.63 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 2097.49 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 886.3 (29.6 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ।

 

ਆਈਸੀਆਈਸੀਆਈ ਲੰਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 2323.12 ਕਰੋੜ ਰੁਪਏ ਪ੍ਰੀਮੀਅਮ ਇਕੱਠੇ ਕੀਤੇ ਅਤੇ 1686.45 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 636.66 ਕਰੋੜ ਰੁਪਏ (27.4 ਪ੍ਰਤੀਸ਼ਤ) ਰੁਪਏ ਦੀ ਕਮਾਈ ਕੀਤੀ। ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 677 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 255.15 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 421.85 (62.3 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ।

 

ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 2067.59 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 1454.2 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 613.57 (29.6 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ। ਸ੍ਰੀ ਰਾਮ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 255.80 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 148.07 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ , ਜਦਕਿ 107.73 (42.11 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ।

 

ਫਿਉਚਰ ਜਨਰਲ ਇੰਡੀਆ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 180.56 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 69.51 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 111.05 (61.5 ਪ੍ਰਤੀਸ਼ਤ) ਕਰੋੜ ਰੁਪਏ ਦੀ ਕਮਾਈ ਕੀਤੀ।

 

ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2016-17 'ਚ 4 ਕੰਪਨੀਆਂ ਈਫਕੋ ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ, ਨਿਊ ਇੰਡੀਆ ਐਸ਼ੋਰੈਂਸ ਕੰਪਨੀ ਲਿਮੀਟੇਡ, ਟਾਟਾ-ਏਆਈਜੀ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਅਤੇ ਯੂਨੀਵਰਸਲ ਸ਼ੌਂਪੋ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਅਜਿਹੀਆਂ ਹਨ ਜਿੰਨਾ ਨੇ ਇਕੱਠੇ ਕੀਤੇ ਪ੍ਰੀਮੀਅਮ ਤੋਂ ਜ਼ਿਆਦਾ ਕਲੇਮ ਅਦਾ ਕਰ ਕੇ ਘਾਟਾ ਖਾਧਾ ਹੈ।

 

ਐਡਵੋਕੇਟ ਚੱਢਾ ਨੇ ਦੱਸਿਆ ਕਿ ਇਸ ਤਰ੍ਹਾਂ ਹੀ ਆਰਟੀਆਈ ਦੀ ਸੂਚਨਾ ਮਿਲਣ ਤੱਕ ਵਿੱਤੀ ਵਰ੍ਹੇ 2017-18 'ਚ ਵੀ ਇੰਸ਼ੋਰੈਂਸ ਕੰਪਨੀਆਂ ਲਗਭਗ 10 ਹਜ਼ਾਰ ਕਰੋੜ ਰੁਪਏ ਦੇ ਵਾਧੇ 'ਚ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 2017-18 'ਚ ਕੰਪਨੀਆਂ ਨੇ ਕੁੱਲ 25045. 87 ਕਰੋੜ ਰੁਪਏ ਦਾ ਪ੍ਰੀਮੀਅਮ ਇਕੱਠਾ ਕੀਤਾ, ਜਦਕਿ 15710.02 ਕਰੋੜ ਰੁਪਏ ਦੇ ਕਲੇਮ ਹੁਣ ਤੱਕ ਦਿੱਤੇ ਹਨ।

 

ਇਸ ਵਰ੍ਹੇ 'ਚ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਇੰਡੀਆ ਨੇ 7370.11 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ, ਜਦਕਿ 6206.35 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ ਅਤੇ 1163.76 ਕਰੋੜ ਰੁਪਏ ਵਾਧੇ 'ਚ ਹੈ। ਬਜਾਜ ਆਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਨੇ ਇਸ ਵਰ੍ਹੇ 'ਚ 1365.58 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 912.72 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 452.85 ਕਰੋੜ ਰੁਪਏ ਦੇ ਮੁਨਾਫ਼ੇ ਵਿਚ ਹੈ।

 

ਚੌਲਾ ਮੰਡਲਮ ਐਮਐਸ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ ਇਸ ਵਰ੍ਹੇ 'ਚ 488.97 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 433.44 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 55.53 ਕਰੋੜ ਰੁਪਏ ਦੇ ਵਾਧੇ ਵਿਚ ਹੈ। ਐਚਡੀਐਫਸੀ ਜਨਰਲ ਇੰਸ਼ੋਰੈਂਸ ਕੰਪਨੀ ਨੇ ਇਸ ਵਰ੍ਹੇ 'ਚ 1745.54 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 814.93 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 930.61 ਕਰੋੜ ਰੁਪਏ ਦੇ ਵਾਧੇ ਵਿਚ ਹੈ।

 

ਆਈਸੀਆਈਸੀਆਈ ਲੰਬਾਰਡ ਜਨਰਲ ਇੰਸ਼ੋਰੈਂਸ ਕੰਪਨੀ ਨੇ 2429.49 ਕਰੋੜ ਰੁਪਏ ਪ੍ਰੀਮੀਅਮ ਇਕੱਠੇ ਕੀਤੇ ਅਤੇ 1872.82 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 556.67 ਕਰੋੜ ਰੁਪਏ ਦੇ ਵਾਧੇ 'ਚ ਹੈ। ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 525.41 ਕਰੋੜ ਰੁਪਏ ਪ੍ਰੀਮੀਅਮ ਇਕੱਠੇ ਕੀਤੇ ਅਤੇ 387.26 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 138.15 ਕਰੋੜ ਰੁਪਏ ਦੇ ਵਾਧੇ 'ਚ ਹੈ।

 

ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 1298.96 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 679.01 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 619.94 ਕਰੋੜ ਰੁਪਏ ਦੇ ਵਾਧੇ 'ਚ ਹੈ। ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਨੇ 984.65 ਕਰੋੜ ਰੁਪਏ ਪ੍ਰੀਮੀਅਮ ਇਕੱਠੇ ਕੀਤੇ ਅਤੇ 236.81 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 747.84 ਕਰੋੜ ਰੁਪਏ ਦੇ ਵਾਧੇ 'ਚ ਹੈ।

 

ਯੂਨਾਇਡਟ ਇੰਡੀਆ ਇੰਸ਼ੋਰੈਂਸ ਕੰਪਨੀ ਲਿਮੀਟੇਡ 1289.90 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 532.90 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 756.99 ਕਰੋੜ ਰੁਪਏ ਦੇ ਵਾਧੇ 'ਚ ਹੈ। ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 1544.56 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 1198.55 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 346 ਕਰੋੜ ਰੁਪਏ ਦੇ ਵਾਧੇ 'ਚ ਹੈ। ਯੂਨੀਵਰਸਲ ਸ਼ੌਂਪੋ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 1423.77 ਕਰੋੜ ਰੁਪਏ ਦਾ ਪ੍ਰੀਮੀਅਮ ਇਕੱਠਾ ਕੀਤਾ ਅਤੇ 228.51 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 1195.25 ਕਰੋੜ ਰੁਪਏ ਦੇ ਵਾਧੇ 'ਚ ਹੈ।

 

ਭਾਰਤੀ ਐਕਸਾ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 390.03 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 87.26 ਕਰੋੜ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 302.77 ਕਰੋੜ ਰੁਪਏ ਦੇ ਵਾਧੇ 'ਚ ਹੈ। ਰੋਆਇਲ ਸੁੰਦਰਮ ਜਨਰਲ ਇੰਸ਼ੋਰੈਂਸ ਕੰਪਨੀ ਲਿਮੀਟੇਡ ਨੇ 2.92 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਅਤੇ 52 ਲੱਖ ਰੁਪਏ ਦੇ ਕਲੇਮ ਅਦਾ ਕੀਤੇ, ਜਦਕਿ 2.40 ਕਰੋੜ ਰੁਪਏ ਦੇ ਵਾਧੇ 'ਚ ਹੈ।

 

ਵਿੱਤੀ ਵਰ੍ਹੇ 2017-18 'ਚ ਈਫਕੋ ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਅਤੇ ਨਿਊ ਇੰਡੀਆ ਐਂਸ਼ੋਰੈਂਸ ਕੰਪਨੀ ਹੀ 2 ਅਜਿਹੀਆਂ ਕੰਪਨੀਆਂ ਹਨ ਜੋ ਇਕੱਠੇ ਕੀਤੇ ਪ੍ਰੀਮੀਅਮ ਤੋਂ ਜ਼ਿਆਦਾ ਕਲੇਮ ਅਦਾ ਕਰ ਕੇ ਘਾਟੇ ਵਿਚ ਚੱਲ ਰਹੀਆਂ ਹਨ।

 

ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਕਲਿਆਣਕਾਰੀ ਰਾਜ ਦੀ ਧਾਰਨਾ ਦੇ ਅਨੁਕੂਲ ਨਾ ਹੋ ਕੇ ਵਪਾਰੀਆਂ ਦੇ ਪੱਖੀ ਜ਼ਿਆਦਾ ਲੱਗ ਰਹੀ ਹੈ। ਇਸ ਯੋਜਨਾ ਦੇ ਨਾਲ ਮੁਲਕ 'ਚ ਬਦਤਰ ਹਾਲਤ ਦੇ ਵਿਚ ਜਾ ਚੁੱਕੀ ਕਿਸਾਨੀ ਦੀਆਂ ਭਾਵਨਾਵਾਂ ਦੇ ਨਾਮ 'ਤੇ ਇੰਸ਼ੋਰੈਂਸ ਕੰਪਨੀਆਂ ਨੂੰ ਕਮਾਈ ਕਰਵਾਈ ਜਾ ਰਹੀ ਹੈ। ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਯੋਜਨਾ ਨੂੰ ਕਿਸਾਨ ਪੱਖੀ ਨਾਲੋਂ ਜ਼ਿਆਦਾ ਵਪਾਰੀ ਪੱਖੀ ਬਣਾਉਣ ਲਈ ਕੌਣ ਜ਼ਿੰਮੇਵਾਰ ਹੈ।

ਮੁੱਖ ਖ਼ਬਰਾਂ

Punjabi Site 

 

WhatsApp-Advertisement

 

ਅੱਜ ਨਾਮਾ

ਵੀਡੀਉ ਗੈਲਰੀ2

Click Here For More Videos