2:02 pm : 21.Jan.2019
Waheguru Icon

English Site 

ਮੁੱਖ ਖ਼ਬਰਾਂ

Drug-Capt-Only

IH-Honours

Capt-GGS-English

English Site 

ਅਯੁੱਧਿਆ ਕੇਸ ਦੀ ਫੇਰ ਤਾਰੀਖ ਪੈ ਗਈ, ਖਿਸਕਿਆ ਕੇਸ ਨਾ ਕਦਮ ਹੈ ਇੱਕ ਬੇਲੀ

Ram Templeਅੱਜ-ਨਾਮਾ

ਅਯੁੱਧਿਆ ਕੇਸ ਦੀ ਫੇਰ ਤਾਰੀਖ ਪੈ ਗਈ,

ਖਿਸਕਿਆ ਕੇਸ ਨਾ ਕਦਮ ਹੈ ਇੱਕ ਬੇਲੀ।

 

ਹੋ ਗਏ ਬੜਾ ਨਿਰਾਸ਼ ਫਿਰ ਭਾਜਪਾਈਏ,

ਲਾਉਂਦੇ ਜਿਹੜੇ ਵਿਵਾਦਾਂ ਨੂੰ ਕਿੱਕ ਬੇਲੀ।

 

ਜੀਹਦਾ ਨਾਂਅ ਸੁਣਦੇ, ਬੋਲਣ ਝੱਟ ਲੱਗਦੇ,

ਆ ਗਿਆ ਮੂੰਹ ਅੰਦਰ ਕੌੜ-ਫਿੱਕ ਬੇਲੀ।

 

ਸਾਧਾਂ-ਸੰਤਾਂ ਨੂੰ ਕੀਤਾ ਈ ਪਿਆ ਮੂਹਰੇ,

ਆਪ ਮਗਰ ਖੜ ਕੇ ਠੋਕਣ ਹਿੱਕ ਬੇਲੀ।

 

ਅਦਾਲਤ ਵਿੱਚ ਅੜਿੱਕਾ ਜਾਂ ਫੇਰ ਲੱਗਾ,

ਸੋਚਣ ਲੱਗ ਪਏ ਨਵਾਂ ਈ ਦਾਅ ਬੇਲੀ।

 

ਦੇਂਦਾ ਰਸਤਾ ਕਾਨੂੰਨ ਨਹੀਂ ਅਜੇ ਕੋਈ,

ਆਵੇ ਕੰਮ ਨਹੀਂ ਮੁੱਛ ਦਾ ਤਾਅ ਬੇਲੀ।

 

-ਤੀਸ ਮਾਰ ਖਾਂ

ਜਨਵਰੀ 11, 2019

 

ਮੁੱਖ ਖ਼ਬਰਾਂ

Punjabi Site 

 

WhatsApp-Advertisement

 

ਅੱਜ ਨਾਮਾ

ਵੀਡੀਉ ਗੈਲਰੀ2

Click Here For More Videos